ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਬਸ ਆਸ ਕਰਦੀ ਹਾਂ ਉਹ ਜਾਗਰੂਕ ਹੋ ਜਾਣਗੇ, ਨਹੀਂ ਤਾਂ। ਨਹੀਂ ਤਾਂ, ਮੈਂ ਮਜ਼ਬੂਰ ਹਾਂ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਮੈਂ ਮਜ਼ਬੂਰ ਹਾਂ। ਕਦੇ ਕਦਾਈ ਮੈਂ ਬਸ ਰੋਂਦੀ ਹਾਂ, ਬਸ ਰੋਂਦੀ ਹਾਂ। ਮੈਂ ਆਸ ਕਰਦੀ ਹੋਈ ਰੋਂਦੀ ਹਾਂ ਕਿ ਮੈਂਨੂੰ ਇਹ ਸਭ ਦੇਖਣਾ ਨਾਂ ਪਵੇ ਅਤੇ ਇਥੋਂ ਤਕ ਹੋਰ ਭਵਿਖ ਬਾਰੇ ਵੀ ਨਾਂ ਜਾਨਣਾ ਪਵੇ। ਇਹ ਮਹਿਸੂਸ ਹੁੰਦਾ ਹੈ ਜਿਵੇਂ ਜੇਕਰ ਤੁਹਾਡੇ ਕੋਲ ਕੋਈ ਪਿਆਰਾ ਵਿਆਕਤੀ ਹੋਵੇ, ਜਿਹਦੇ ਨਾਲ ਤੁਸੀਂ ਪਿਆਰ ਕਰਦੇ ਹੋ, ਅਤੇ ਉਹ ਡੂੰਘੀ ਬੇਹੋਸ਼ੀ ਵਿਚ ਹੈ। ਭਾਵੇਂ ਕਿਤਨੀਆਂ ਵੀ ਤੁਸੀਂ ਉਹਦੇ ਨਾਲ ਗਲਾਂ ਕਰਦੇ ਹੋ, ਤੁਸੀਂ ਉਹਨੂੰ ਜਾਗਰੂਕ ਹੋਣ ਲਈ ਕਹਿੰਦੇ ਹੋ, ਉਹ ਬਸ ਨਹੀਂ ਹੁੰਦਾ। (ਹਾਂਜੀ। ਹਾਂਜੀ।) ਅਤੇ ਤੁਸੀਂ ਉਸ ਨੂੰ ਗੁਆਉਣ ਤੋਂ ਡਰਦੇ ਹੋ। ਇਹ ਭਾਵਨਾ ਹੈ ਜੋ ਮੇਰੇ ਕੋਲ ਹੈ।