ਵਿਸਤਾਰ
ਡਾਓਨਲੋਡ Docx
ਹੋਰ ਪੜੋ
ਦੂਸਰੇ ਗ੍ਰਹਿਾਂ ਦੇ ਜੀਵ, ਐਕਸਟਰਾ- ਟ੍ਰੈਸਟ੍ਰੀਅਲਸ ਦੋ ਕਿਸਮ ਦੇ ਹਨ; ਉਥੇ ਚੰਗੇ ਵੀ ਹਨ ਅਤੇ ਮਾੜੇ ਵੀ ਹਨ । ਕਦੇ ਕਦਾਈ ਉਹ ਵਖ ਵਖ ਦੂਸਰੇ ਗ੍ਰਹਿਾਂ ਤੋ ਆ ਜਾਂਦੇ ਹਨ, ਸਾਡੇ ਨਾਲੋ ਕਿਤੇ ਵਧ ਵਿਕਸਤ ਟੈਕਨਾਲੋਜੀ ਵਿਚ, ਪਰ ਇਹ ਜਰੂਰੀ ਨਹੀ ਕਿ ਆਤਮਿਕ ਤੌਰ ਤੇ ਵੀ ਜਿਆਦਾ ਵਿਕਸਤ ਹੋਣ । ਕੁਛ ਦੂਸਰੇ ਗ੍ਰਹਿਾਂ ਦੇ ਜੀਵ ਬ੍ਰਹਿਮੰਡ ਦੇ ਇਕ ਜਿਆਦਾ ਵਿਕਸਤ, ਉਚੇ ਮੰਡਲ ਤੋ ਆਉਂਦੇ ਹਨ। ਕਦੇ ਕਦਾਈ ਅਸੀ ਉਨਾਂ ਨੂੰ ਦੇਖ ਸਕਦੇ ਹਾਂ ਕਿਉਕਿ ਉਹ ਇਧਰੋ ਦੀ ਲੰਘਦੇ ਹਨ ਕਿਸੇ ਮੰਤਵ ਲਈ।