ਵਿਸਤਾਰ
ਡਾਓਨਲੋਡ Docx
ਹੋਰ ਪੜੋ
“ਅਸੀਂ ਘਰ ਨੂੰ ਆਉਂਦੇ ਹਾਂ ਬਹੁਤ ਥਕੇ ਹੋਏ ਜਾਂ ਇਥੋਂ ਤਕ ਘਰੇ ਕੰਮ ਕਰਦੇ ਹੋਏ, ਵੀ ਥਕੇ, ਬਹੁਤ ਹੰਭ ਜਾਂਦੇ - ਮਨ, ਸਰੀਰ, ਅਤੇ ਵਿਚਾਰਾਂ ਨਾਲ। ਸੋ ਅਸੀਂ ਜਿਵੇਂ ਇਥੋਂ ਤਕ ਬਹੁਤਾ ਚੰਗੀ ਤਰਾਂ ਸੋਚ ਵੀ ਨਹੀਂ ਸਕਦੇ। ਤੁਸੀਂ ਬਸ ਮਨੁਖਾਂ ਨੂੰ ਉਸ ਤਰਾਂ ਸਜ਼ਾ ਦੇਣੀ ਨਹੀਂ ਜ਼ਾਰੀ ਰਖ ਸਕਦੇ। ਤੁਹਾਨੂੰ ਬਸ ਕੁਝ ਕਰਨਾ ਚਾਹੀਦਾ ਹੈ ਤੁਹਾਨੂੰ ਜ਼ਰੂਰ..." ਅਤੇ ਪ੍ਰਮਾਤਮਾ ਨੇ ਮੈਨੂੰ ਕਿਹਾ, "ਮੈਂ ਆਪਣੇ ਪੁਤਰ ਨੂੰ ਭੇਜਿਆ ਸੀ। ਮੈਂ ਸਤਿਗੁਰੂਆਂ ਨੂੰ ਭੇਜਿਆ, ਮੈਂ ਅਧਿਆਪਕਾਂ ਨੂੰ ਭੇਜਿਆ, ਮੈਂ ਸਾਰੀ ਜਗਾ ਸੰਤਾਂ ਅਤੇ ਮਹਾਤਮਾਵਾਂ ਨੂੰ ਭੇਜਿਆ, ਸਭ ਜਗਾ, ਸਾਰਾ ਸਮਾਂ, ਤੁਹਾਡੀ ਧਰਤੀ ਦੇ ਹਰ ਇਕ ਦੌਰ ਵਿਚ ਤੁਹਾਨੂੰ ਸਿਖਾਉਣ ਲਈ। ਤੁਸੀਂ ਪਿਆਰਿਓ ਬਸ ਨਹੀਂ ਸਿਖਣਾ ਚਾਹੁੰਦੇ।" (ਵੋਆ।)