ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਬ੍ਰਹਿਮੰਡ ਦਾ ਨਿਯਮ ਹੈ, ਕਿ ਜੇ ਅਸੀਂ ਕਿਸੇ ਨੂੰ ਮਾਰਦੇ ਜਾਂ ਜੇਕਰ ਹਾਨੀ ਪਹੁੰਚਾਉਂਦੇ ਹਾਂ ਕਿਸੇ ਚੀਜ਼ ਨੂੰ, ਸਾਨੂੰ ਆਪਣਾ ਰੂਹਾਨੀ ਗੁਣ ਉਸ ਨਾਲ ਵੰਡਾਉਣਾ ਪਵੇਗਾ। ਸੋ ਜਿੰਨੇ ਜਾਨਵਰ ਅਸੀਂ ਖਾਂਦੇ ਹਾਂ, ਅਸੀਂ ਆਪਣਾ ਰੂਹਾਨੀ ਬੈਂਕ ਖਾਤਾ ਉਨਾਂ ਜਾਨਵਰਾਂ ਨਾਲ ਸਾਂਝਾ ਕਰਦੇ, ਵੰਡਾਉਂਦੇ ਹਾਂ, ਅਤੇ ਫਿਰ ਅਸੀਂ ਖਾਲੀ ਹੋ ਜਾਂਦੇ ਹਾਂ, ਅਸੀਂ ਰੂਹਾਨੀ ਤੌਰ ਤੇ ਵਧੇਰੇ ਗਰੀਬ ਅਤੇ ਹੋਰ ਗਰੀਬ ਹੋ ਜਾਂਦੇ ਹਾਂ। ਅਤੇ ਜੇ ਤੁਹਾਡੇ ਕੋਲ ਕਾਫੀ ਰੂਹਾਨੀ ਗੁਣ ਨਾ ਹੋਣ, ਫਿਰ ਤੁਹਾਨੂੰ ਅਦਾ ਕਰਨਾ ਪਵੇਗਾ ਆਪਣੀ ਸਿਹਤ ਨਾਲ , ਆਪਣੇ ਨਸੀਬ, ਜਾਂ ਆਪਣੇ ਪਰਿਵਾਰ ਦੇ ਸਦੱਸਾਂ ਦੀ ਸ਼ਾਂਤੀ ਨਾਲ। ਅਤੇ ਫਿਰ ਵਡੇ ਪਧਰ ਤੇ, ਅਸੀਂ ਸੰਸਾਰ ਦੀ ਸ਼ਾਂਤੀ ਨਾਲ ਅਦਾ ਕਰਦੇ ਹਾਂ, ਸਾਨੂੰ ਅਦਾ ਕਰਨਾ ਜ਼ਰੂਰੀ ਹੈ ਕੋਈ ਸ਼ਾਂਤੀ ਨਾ ਪ੍ਰਾਪਤ ਕਰਨ ਲਈ। ਜਾਨਵਰਾਂ ਨੂੰ ਮਾਰ ਕੇ ਖਾਣ ਨਾਲ, ਅਸੀਂ ਆਪਣਾ ਗ੍ਰਹਿ ਨਸ਼ਟ ਕਰ ਰਹੇ ਹਾਂ। ਅਤੇ ਫਿਰ ਅਸੀਂ ਸਾਰੇ ਕਾਤਲ ਬਣ ਜਾਵਾਂਗੇ। ਸੋ ਮੈਂ ਚਾਹੁੰਦੀ ਹਾਂ ਕਿ ਹਰ ਕੋਈ ਹੀਰੋ ਬਣੇ - ਗ੍ਰਹਿ ਨੂੰ ਬਚਾਓ, ਜਾਨਵਰ ਖਾਣੇ ਬੰਦ ਕਰੇ। ਜੇ ਇਸ ਸਮੇਂ ਲੋਕ ਵੀਗਨਿਜ਼ਮ ਵੱਲ ਮੁੜ ਜਾਣ, ਇਹ ਗ੍ਰਹਿ ਨੂੰ ਬਚਾਉਣ ਲਈ ਹੈ। ਉਹਦਾ ਭਾਵ ਹੈ ਜਿੰਦਗੀਆਂ ਬਚਾਉਣ ਲਈ, ਸਿਰਖ਼ ਜਾਨਵਰਾਂ ਦੀਆਂ ਜਾਨਾਂ ਹੀ ਨਹੀ, ਪਰ ਧਰਤੀ ਦਾ ਜੀਵਨ ਅਤੇ ਮਨੁੱਖਾਂ ਦੀਆਂ ਜਿੰਦਗੀਆਂ, ਸਾਡੇ ਕਰੋੜਾਂ ਦੀਆਂ। ਇਸ ਮਾਮੁਲੇ ਵਿੱਚ, ਉਹਨਾਂ ਦੇ ਗੁਣ ਅਪਾਰ ਹੈ। ਜੇ ਉਹ ਸੰਸਾਰ ਨੂੰ ਬਚਾਉਂਦੇ ਹਨ, ਉਹ ਆਪਣੇ ਜਤਨਾਂ ਨਾਲ ਲੱਖਾਂ ਜ਼ਿੰਦਗੀਆਂ ਬਚਾਉਂਦੇ ਹਨ, ਫਿਰ ਉਹ ਵੀ ਬਚਾਏ ਜਾਣਗੇ - ਉਨ੍ਹਾਂ ਦੀ ਆਤਮਾ ਵੀ।