ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਉਚੇ ਮੰਡਲ ਵਿਚ ਇਕ ਸੀਟ ਇਮਾਨਦਾਰ-ਮਿਹਨਤ, ਸਤਿਗੁਰੂ ਦੀ ਕ੍ਰਿਪਾ ਅਤੇ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਾਪਤ ਕੀਤੀ ਜਾਂਦੀ ਹੈ, ਉਨੀ ਹਿਸਿਆਂ ਦਾ ਸਤਾਰਵੇਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਿਮਾਲ‌ਿਆ ਵਿਚ, ਮੈਂ ਕਿਸੇ ਚੀਜ਼ ਬਾਰੇ ਬਹੁਤਾ ਨਹੀਂ ਜਾਣਦੀ ਸੀ। ਜੇਕਰ ਲੋਕ ਜਾਂਦੇ ਸੀ, ਮੈਂ ਬਸ ਜਾਂਦੀ ਸੀ। ਕਦੇ ਕਦਾਂਈ ਮੈਂਨੂੰ ਇਕਲੀ ਨੂੰ ਤੁਰਨਾ ਪੈਂਦਾ ਸੀ ਕਿਉਂਕਿ ਉਹ ਇਕ ਵਖਰੇ ਰਸਤੇ ਉਤੇ ਪੈਦਲ ਚਲੇ ਜਾਂਦੇ ਸੀ, ਅਤੇ ਉਹ ਇਤਨਾ ਜ਼ਲਦੀ ਤੁਰਦੇ ਸਨ। ਅਤੇ ਮੈਂ ਇਕਲੀ ਸਿਰਫ ਇਕ ਸੋਟੀ ਦੇ ਨਾਲ, ਅਤੇ ਸੌਣ ਵਾਲਾ ਥੈਲਾ ਹੋਰ ਅਤੇ ਹੋਰ ਭਾਰਾ ਹੁੰਦਾ ਜਾਂਦਾ ਕਿਉਂਕਿ ਮੀਂਹ ਨਾਲ ਇਹ ਗੜੁਚ ਹੋ ਜਾਂਦਾ ਸੀ। ਨਾਲੇ, ਸੜਕ ਇਤਨੀ ਮੁਸ਼ਕਲ ਸੀ ਅਤੇ ਮੈਂ ਉਪਰ ਵਲ ਨੂੰ ਜਾ ਰਹੀ ਸੀ। ਪਰ ਮੈਂ ਖੁਸ਼ ਸੀ। ਮੈਂ ਕਿਸੇ ਚੀਜ਼ ਬਾਰੇ ਬਹੁਤ ਨਹੀਂ ਸੋਚਦੀ ਸੀ। ਮੈਂ ਬਸ ਤੁਰਦੀ ਰਹੀ, ਚਲਦੀ ਰਹੀ, ਤੀਰਥ ਸਥਾਨ ਲਭਣ ਲਈ, ਕਿਸੇ ਵੀ ਗੁਰੂ ਨੂੰ ਲਭਣ ਲਈ, ਮੈਨੂੰ ਕੋਈ ਚੀਜ਼ ਸਿਖਾਉਣ ਲਈ। ਮੈਂ ਖੋਜਦੀ, ਲਭਦੀ, ਤੁਰਦੀ ਰਹੀ। ਇਹ ਇਕ ਬਹੁਤ ਮੁਸ਼ਕਲ ਸਮਾਂ ਸੀ, ਪਰ ਮੈਂ ਕਦੇ ਨਹੀਂ ਸੋਚ‌ਿਆ ਇਹ ਮੁਸ਼ਕਲ ਸੀ। ਮੈਂ ਕਦੇ ਇਕ ਸਕਿੰਟ ਲਈ ਵੀ ਨਹੀਂ ਸੋਚ‌ਿਆ ਇਹ ਇਕ ਮੁਸ਼ਕਲ ਸਮਾਂ ਸੀ। ਸਿਰਫ ਹੁਣ, ਤੁਹਾਨੂੰ ਦਸ ਰਹੀ ਹਾਂ, ਮੈਨੂੰ ਯਾਦ ਹੈ ਕਿ ਇਹ ਇਕ ਔਖਾ ਸਮਾਂ ਕਿਹਾ ਜਾ ਸਕਦਾ ਹੈ। ਪਰ ਮੇਰੇ ਲਈ, ਇਹ ਨਹੀੀਂ ਸੀ।

ਭਾਰਤ ਵਿਚ, ਤੁਹਾਨੂੰ ਕਦੇ ਵੀ ਇਕਲੇ ਨਹੀਂ ਤੁਰਨਾ ਚਾਹੀਦਾ। ਔਰਤਾਂ ਨੂੰ ਕਦੇ ਵੀ ਇਸ ਤਰਾਂ ਇਕਲੇ ਨਹੀਂ ਤੁਰਨਾ ਚਾਹੀਦਾ। ਤੁਸੀਂ ਕਿਸੇ ਵੀ ਸਮੇਂ ਖਤਰੇ ਵਿਚ ਹੋ ਸਕਦੇ ਹੋ, ਕਿਉਂਕਿ ਮਰਦ ਤੁਹਾਨੂੰ ਇਕ ਜਿਵੇਂ ਬੁਰੀ ਔਰਤ ਵਾਂਗ ਸੋਚਣਗੇ। ਅਤੇ ਤੁਸੀਂ ਮੁਸੀਬਤ ਦੀ ਭਾਲ ਕਰ ਰਹੇ ਹੋ ਜੇਕਰ ਤੁਸੀਂ ਇਕਲੇ ਤੁਰਦੇ ਹੋ। ਉਸ ਸਮੇਂ ਜਦੋਂ ਮੈਂ ਉਥੇ ਗਈ ਸੀ, ਮੈਂ ਬਹੁਤਾ ਨਹੀਂ ਸੋਚ‌ਿਆ ਸੀ। ਮੈਂ ਤਾਂ ਪ੍ਰਮਾਤਮਾ ਨੂੰ ਲਭ ਰਹੀ ਸੀ। ਅਤੇ ਭਾਵੇਂ ਜੇਕਰ ਮੈਂ ਕਦੇ ਕਦਾਂਈ ਸੁਣਦੀ ਕਿ, ਅਤੇ ਕੁਝ ਮਰਦ ਮੈਨੂੰ ਘਰ ਨੂੰ ਲਿਜਾਣਾ ਚਾਹੁੰਦੇ ਸੀ, ਦੇਖ ਭਾਲ ਕਰਨ ਲਈ, ਮੇਰੀ ਸੁਰਖਿਆ ਕਰਨੀ ਅਤੇ ਉਹ ਸਭ, ਮੈਂ ਬਸ ਕਹਿੰਦੀ, "ਨਹੀਂ, ਨਹੀਂ, ਨਹੀਂ। ਮੈਂ ਠੀਕ ਹਾਂ।" ਮੈਂ ਕਦੇ ਕੋਈ ਡਰ ਜਾਂ ਕੁਝ ਅਜਿਹਾ ਨਹੀਂ ਮਹਿਸੂਸ ਕੀਤਾ ਸੀ। ਮੈਨੂੰ ਨਹੀਂ ਪਤਾ ਸੀ ਉਥੇ ਇਤਨਾ ਜਿਆਦਾ ਖਤਰਾ ਹੇ। ਤੁਸੀਂ ਜਾਣਦੇ ਹੋ, ਲੋਕਾਂ ਕਹਿੰਦੇ ਹਨ ਪਿਆਰ ਅੰਨਾ ਕਰਦਾ ਹੈ। ਮੈਂ ਗਿਆਨ ਪ੍ਰਾਪਤੀ ਨਾਲ ਪਿਆਰ ਵਿਚ ਸੀ, ਪ੍ਰਮਾਤਮਾ ਦੇ ਨਾਲ, ਗੁਰੂ ਦੇ ਨਾਲ, ਕਿ ਮੈਂ ਇਥੋਂ ਤਕ ਨਹੀਂ ਸਮਝ ਸਕੀ ਇਹ ਕੀ ਸੀ। ਅਤੇ ਪ੍ਰਮਾਤਮਾ ਨੇ ਮੇਰੀ ਰਖਿਆ ਕੀਤੀ। ਮੇਰੇ ਖਿਆਲ ਵਿਚ ਦੇਵਤ‌ਿਆਂ ਅਤੇ ਸਵਰਗਾਂ ਨੇ ਸੋਚ‌ਿਆ, "ਇਹ ਔਰਤ, ਇਹ ਇਤਨੀ ਕਮਲੀ ਹੈ, ਇਤਨੀ ਕਮਲੀ, ਅਤੇ ਇਤਨੀ ਜਿਦੀ। ਸੋ ਸਾਨੂੰ ਸਚਮੁਚ ਉਸ ਦੀ ਦੇਖਭਾਲ ਕਰਨੀ ਪਵੇਗੀ, ਕਿਉਂਕਿ ਉਹ ਕੁਝ ਨਹੀਂ ਜਾਣਦੀ। ਉਹ ਖਤਰੇ ਬਾਰੇ ਜਾਂ ਉਹ ਸਭ ਚੀਜ਼ਾਂ ਬਾਰੇ ਪ੍ਰਵਾਹ ਨਹੀਂ ਕਰਦੀ; ਸਾਨੂੰ ਉਸ ਨੂੰ ਸੁਰਖਿਅਤ ਰਖਣਾ ਪਵੇਗਾ।" ਮੇਰੇ ਖਿਆਲ ਵਿਚ ਉਹ ਹੈ ਜਿਵੇਂ ਇਹ ਸੀ।

ਕੁਝ ਲੋਕ ਘੋੜੇ-ਲੋਕਾਂ ਉਤੇ ਸਵਾਰ ਸਨ ਜਦੋਂ ਵੀ ਘੋੜਾ-ਵਿਆਕਤੀ ਪੁਗਾ ਸਕਦੇ ਜਾਂ ਜਾ ਸਕਦੇ। ਪਰ ਉਹ ਮੇਰੇ ਵਲ ਬਹੁਤ ਹੀ ਤਰਸ ਭਰੀਆਂ ਅਖਾਂ ਨਾਲ ਦੇਖਦੇ ਸੀ। ਮੈਂ ਨਹੀਂ ਸਮਝਦੀ ਸੀ ਕਿਉਂ। ਕਿਉਂਕਿ ਇਹ ਹਮੇਸ਼ਾਂ ਸੁਰਖਿਅਤ ਨਹੀਂ ਹੈ ਜਦੋਂ ਤੁਸੀਂ ਇਕ ਘੋੜੇ-ਵਿਆਕਤੀ ਉਤੇ ਜਾਂਦੇ ਹੋ। ਮੈਂ ਦੇਖਿਆ ਕਦੇ ਕਦਾਂਈ ਘੋੜੇ-ਲੋਕ ਬਰਫ ਉਤੇ ਤਿਲਕ ਜਾਂਦੇ, ਅਤੇ ਕੁਝ ਔਰਤਾਂ'/ਮਰਦ ਬਰਫ ਤੋਂ ਤਿਲਕ ਜਾਂਦੇ ਅਤੇ ਉਹ ਸਭ। ਓਹ, ਮੈਂ ਪੂਰੀ ਤਰਾਂ ਸੁਰਖਿਅਤ ਸੀ! ਪ੍ਰਮਾਤਮਾ ਦਾ ਧੰਨਵਾਦ! ਇਥੋਂ ਇਹਨਾਂ ਸਾਰੇ ਸਾਲਾਂ ਤੋਂ ਬਾਅਦ, ਮੈਨੂੰ ਨਹੀਂ ਪਤਾ ਸੀ ਇਹ ਕਿਤਨਾ ਖਤਰਨਾਕ ਸੀ। ਅਤੇ ਇਸੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਤੀਰਥ ਯਾਤਰਾ ਤੇ ਜਾਂਦੇ ਹਿਮਾਲਿਆ ਵਿਚ ਅੰਤ ਤਕ ਜਾਂਦੇ ਹਨ, ਜਿਵੇਂ ਮੈਂ ਕੀਤਾ ਸੀ, ਲੋਕ ਉਨਾਂ ਨੂੰ ਪੂਜਦੇ ਹਨ, ਸੋਚਦੇ ਹੋਏ ਕਿ ਉਹ ਪ੍ਰਮਾਮਤਾ ਦੇ ਪਿਆਰੇ ਹਨ, ਅਤੇ ਉਨਾਂ ਅਗੇ ਝੁਕਦੇ ਅਤੇ ਉਹ ਸਭ।

ਜਦੋਂ ਮੈਂ ਆਸ਼ਰਮਾਂ ਵਿਚੋਂ ਇਕ ਨੂੰ ਵਾਪਸ ਗਈ ਸੀ, ਮੈਂ ਬਸ ਇਕ ਸੁਟੇ ਹੋਏ ਅੰਗਰੇਜ਼ੀ ਅਖਬਾਰ ਦਾ ਇਕ ਟੁਕੜਾ ਚੁਕਿਆ ਸੀ। ਇਹ ਦੁਰਲਭ ਸੀ। ਮੈਂ ਅੰਗਰੇਜ਼ੀ ਦੇਖੀ, ਸੋ ਮੈਂ ਇਹ ਚੁਕ ਲਿਆ ਅਤੇ ਪੜਿਆ। ਮੈਂ ਪੌੜੀਆਂ ਉਤੇ ਬੈਠੀ ਸੀ ਅਤੇ ਫਿਰ ਇਹ ਪੜਿਆ। ਅਤੇ ਬਜ਼ੁਰਗ ਮਰਦਾਂ ਵਿਚੋਂ ਇਕ ਲੰਮੇ, ਲੰਮੇ ਚਿਟੇ ਵਾਲਾਂ ਨਾਲ ਆਪਣੇ ਪੇਟ ਉਪਰ, ਅਤੇ ਉਸ ਦੇ ਭਰਵਟਿਆਂ ਤੇ, ਸਭ ਚੀਜ਼ ਚਿਟੀ ਸੀ, ਅਤੇ ਉਸ ਨੇ ਇਕ ਚਿਟੀ ਪਗ ਬੰਨੀ ਹੋਈ ਸੀ, ਸੁਫੈਦ, ਚਿਟੇ ਕਪੜੇ ਪਹਿਨੇ; ਉਹ ਬਹੁਤ ਹੀ ਜਿਵੇਂ ਇਕ ਗੁਰੂ ਵਾਂਗ ਲਗਦਾ ਸੀ, ਜਿਵੇਂ ਇਕ ਸੰਤ ਦੀ ਤਰਾਂ। ਉਹ ਆਇਆ ਅਤੇ ਮੈਨੂੰ ਡੰਡਾਉਤ ਕੀਤੀ। ਓਹ, ਮੈਂ ਬਹੁਤ ਡਰ ਗਈ। ਬਹੁਤ ਡਰ ਗਈ। ਮੈਂ ਅਖਬਾਰ ਸੁਟ ਦਿਤਾ ਅਤੇ ਭਜ ਗਈ। ਮੈਂ ਭੁਲ ਗਈ। ਮੈਨੂੰ ਉਸ ਨੂੰ ਪੁਛਣਾ ਚਾਹੀਦਾ ਸੀ ਕਿਉਂ, ਪਰ ਮੈਂ ਕਦੇ ਨਹੀਂ ਪੁਛਿਆ। ਮੈਂ ਬਹੁਤ ਡਰਦੀ ਸੀ। ਮੈਂ ਸੋਚ‌ਿਆ, "ਉਹ ਕੀ ਕਰ ਰਿਹਾ ਹੈ? ਇਕ ਨਿਕੰਮੀ ਔਰਤ ਦੇ ਸਾਹਮੁਣੇ ਕਿਉਂ ਡੰਡਾਉਤ ਕਰ ਰਿਹਾ ਹੈ?"

ਸੋ ਕਿਵੇਂ ਵੀ, ਇਕ ਗੁਰੂ ਹੋਣਾ ਸਵਰਗ ਅਤੇ ਪ੍ਰਮਾਤਮਾ ਦੁਆਰਾ ਕਿਸਮਤ ਹੈ। ਸਿਰਫ ਜਦੋਂ ਪ੍ਰਮਾਤਮਾ ਤੁਹਾਨੂੰ ਸਚਮੁਚ ਦਸਦੇ ਹਨ ਅਤੇ ਤੁਸੀਂ ਜਾਣਦੇ ਹੋ ਕਿਵੇਂ ਆਪਣੇ ਆਪ ਨੂੰ ਝੂਠ ਤੋਂ ਸੁਰਖਿਅਤ ਰਖਣਾ ਹੈ, ਜਾਂ ਤੁਹਾਡੇ ਗੁਰੂ ਤੁਹਾਨੂੰ ਇਕ ਖਾਸ ਖੇਤਰ ਨੂੰ ਜਾਣ ਲਈ ਨਿਯੁਕਤ ਕਰਦੇ ਦੀਖਿਆ ਦੇਣ ਲਈ ਕਿਤਨੇ ਲੋਕਾਂ ਲਈ - ਉਹ ਪਹਿਲੇ ਹੀ ਜਾਣਦੇ ਹਨ, ਜਾਂ ਉਨਾਂ ਨੂੰ ਪਹਿਲੇ ਹੀ ਰਿਪੋਰਟ ਕੀਤਾ ਗਿਆ ਹੈ- ਅਤੇ ਤੁਸੀਂ ਆਪਣੀ ਸਤਿਗੁਰੂ ਸ਼ਕਤੀ ਉਤੇ ਨਿਰਭਰ ਕਰਦੇ ਹੋ। ਉਸ ਨੂੰ ਪਹਿਲੇ ਹੀ ਰਿਪੋਰਟ ਕੀਤਾ ਗਿਆ ਲੋਕਾਂ ਦੀ ਗਿਣਤੀ ਬਾਰੇ ਅਤੇ ਉਹ ਕਿਥੋਂ ਹਨ, ਉਨਾਂ ਦੀ ਉਮਰ, ਉਨਾਂ ਦਾ ਨਾਮ ਅਤੇ ਸਭ ਚੀਜ਼। ਸਿਰਫ ਜੇਕਰ ਗੁਰੂ ਨੇ ਤੁਹਾਨੂੰ ਨਿਯੁਕਤ ਕੀਤਾ ਹੋਵੇ, ਤੁਸੀਂ ਉਥੇ ਜਾਂਦੇ ਹੋ, ਫਿਰ ਤੁਸੀਂ ਜਾਣਦੇ ਹੋ, ਤੁਸੀਂ ਉਥੇ ਜਾਂਦੇ ਹੋ। ਬਸ ਇਹੀ। ਤੁਸੀਂ ਇਕ ਗੁਰੂ ਨਹੀਂ ਹੋ। ਤੁਸੀਂ ਬਸ ਜਾਣਕਾਰੀ ਲਿਜਾਂਦੇ ਹੋ। ਇਸੇ ਕਰਕੇ ਮੇਰੇ ਸਮੂਹ ਵਿਚ ਅਸੀਂ ਇਹਨਾਂ ਭਿਕਸ਼ੂਆਂ ਅਤੇ ਭਿਕਸ਼ਣੀਆਂ ਨੂੰ "ਕੁਆਨ ਯਿੰਨ ਮਸੇਂਜ਼ਰ" ਆਖਦੇ ਹਾਂ, ਅਤੇ ਉਹ ਨਿਯਮਾਂ ਨੂੰ ਜਾਣਦੇ ਹਨ। ਸੋ, ਜੇਕਰ ਤੁਹਾਨੂੰ ਇਹਦੇ ਵਿਚ ਸਿਖਲਾਈ ਨਹੀਂ ਦਿਤੀ ਗਈ, ਉਥੇ ਕੁਝ ਗਹਿਰੇ ਨਿਯਮ ਹਨ ਜੋ ਤੁਸੀਂ ਨਹੀਂ ਜਾਣਦੇ।

ਉਹ ਉਥੇ ਬਸ ਇਕ ਨਕਲੀ ਗੁਰੂ ਬਣਨ ਲਈ ਨਹੀਂ ਹਨ, ਜੋ ਭੇਟਾਵਾਂ ਦਾ ਅਨੰਦ ਮਾਣਦਾ ਹੈ। ਉਹ ਨਹੀਂ ਹਨ, ਕਿਉਂਕਿ ਮੈਂ ਉਨਾਂ ਨੂੰ ਕੋਈ ਵੀ ਚੀਜ਼ ਲੈਣ ਤੋਂ ਵਰਜਿਤ ਕਰਦੀ ਹਾਂ। ਸੋ ਸਭ ਚੀਜ਼ ਜੋ ਉਹ ਵਰਤੋਂ ਕਰਦੇ ਹਨ ਕਿਸੇ ਤੋਂ ਵੀ, ਉਨਾਂ ਨੂੰ ਭੁਗਤਾਨ ਕਰਨਾ ਜ਼ਰੂਰੀ ਹੈ। ਮੈਂ ਉਨਾਂ ਲਈ ਭੁਗਤਾਨ ਕਰਦੀ ਹਾਂ, ਬਿਨਾਂਸ਼ਕ, ਉਨਾਂ ਕੋਲ ਪੈਸੇ ਵੀ ਨਹੀਂ ਹਨ। ਅਸੀਂ ਪੈਸੇ ਬਣਾਉਂਦੇ ਹਾਂ। ਅਸੀਂ ਇਹ ਕਿਵੇਂ ਵੀ ਇਕਠੇ ਵਰਤੋਂ ਕਰਦੇ ਹਾਂ, ਸੋ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਇਹ ਨਹੀਂ ਜਿਵੇਂ ਉਨਾਂ ਕੋਲ ਆਪਣੇ ਆਵਦੇ ਪੈਸੇ ਹਨ। ਅਜ਼ਕਲ, ਸਿਰਫ ਜਦੋਂ ਉਨਾਂ ਨੂੰ ਵਿਦੇਸ਼ ਜਾਣਾ ਪਵੇ ਅਤੇ ਉਨਾਂ ਨੂੰ ਇਕ ਕਰੈਡਿਟ ਕਾਰਡ ਦੀ ਲੋੜ ਹੋਵੇ, ਫਿਰ ਕੋਈ ਫਰਕ ਨਹੀਂ ਪੈਂਦਾ, ਉਨਾਂ ਕੋਲ ਇਹ ਹੈ। ਅਤੇ ਜਦੋਂ ਉਹ ਉਥੇ ਜਾਂਦੇ ਹਨ, ਉਨਾਂ ਨੂੰ ਸਭ ਚੀਜ਼ ਲਈ ਭੁਗਤਾਨ ਕਰਨਾ ਪੈਂਦਾ ਹੈ। ਜੋ ਵੀ ਉਹ ਦੀਖਿਅਕਾਂ ਤੋਂ ਵਰਤੋਂ ਕਰਦੇ ਹਨ, ਉਨਾਂ ਲਈ ਭੁਗਤਾਨ ਕਰਨਾ ਜ਼ਰੂਰੀ ਹੈ। ਇਕ ਸਿਕਾ ਵੀ ਬਕਾਇਆ ਨਹੀਂ ਬਚਦਾ। ਤੁਸੀਂ ਉਹ ਸਭ ਜਾਣਦੇ ਹੋ। ਜੇਕਰ ਤੁਸੀਂ ਮੇਰੇ ਬਚੇ ਹੋਏ ਰੈਸੀਡੇਂਟਾਂ, ਭਿਕਸ਼ੂਆਂ ਅਤੇ ਭਿਕਸ਼ਣੀਆਂ ਨਾਲ ਗਲ ਕਰਦੇ ਹੋ, ਤੁਸੀਂ ਇਹ ਜਾਣ ਲਵੋਂਗੇ। ਉਹ ਇਹ ਸਾਰੇ ਜਾਣਦੇ ਹਨ। ਸਿਰਫ ਉਹੀ ਜੋ ਹੁਣ ਬਾਕੀ ਬਚੇ ਹੋਏ ਹਨ - ਜਿਹੜੇ ਸ਼ੁਹਰਤ ਅਤੇ ਨਾਮ ਲਈ ਬਾਹਰ ਨਹੀਂ ਗਏ ਸੀ, ਇਕ ਨਕਲੀ ਗੁਰੂ ਬਣਨ ਲਈ/ ਜੋ ਵੀ, ਵਿਆਹ ਕਰਨ ਲਈ ਜਾਂ ਕੋਈ ਚੀਜ਼ - ਉਨਾਂ ਨੇ ਸਾਰੇ ਇਹਨਾਂ ਸਿਧਾਂਤਾ ਦੀ ਪਾਲਣਾ ਕੀਤੀ, ਅਤੇ ਉਹ ਪਵਿਤਰ ਹਨ।

ਉਹ ਜਿਹੜੇ ਭਿਕਸ਼ੂਵਾਦ ਛਡ ਕੇ ਚਲੇ ਗਏ ਕਿਸੇ ਵੀ ਮੰਤਵ ਲਈ, ਉਨਾਂ ਵਿਚੋਂ ਕੋਈ ਵੀ ਤੀਸਰੇ ਸੰਸਾਰ ਤੋਂ ਪਰੇ ਅਜ਼ੇ ਨਹੀਂ ਪਹੁੰਚੇ, ਸੋ ਉਹ ਪੂਰੀ ਤਰਾਂ ਮੁਕਤ ਨਹੀਂ ਹਨ। ਸ਼ਾਇਦ ਉਨਾਂ ਨੂੰ ਵਾਪਸ ਇਕ ਮਨੁਖੀ ਜੀਵਨ ਵਲ ਇਕ ਹੋਰ ਵਾਰ ਆਉਣਾ ਪਵੇ ਜੇਕਰ ਉਨਾਂ ਦਾ ਦਿਲ ਸ਼ੁਧ ਨਹੀਂ ਕੀਤਾ ਗਿਆ। ਅਤੇ ਜੇਕਰ ਉਹ ਅਜ਼ੇ ਸਤਿਗੁਰੂ ਨੂੰ ਯਾਦ ਕਰਦੇ ਅਤੇ ਪ੍ਰਾਰਥਨਾ ਕਰਦੇ, ਅਤੇ ਆਪਣੀ ਦ੍ਰਿੜ ਅਭਿਆਸ ਵਲ ਵਾਪਸ ਮੁੜਦੇ ਹਨ, ਫਿਰ ਅਜ਼ੇ ਵੀ ਉਨਾਂ ਦਾ ਪਧਰ ਉਚਾ ਹੋ ਸਕਦਾ ਹੈ। ਪਰ ਇਹ ਮੁਸ਼ਕਲ ਹੈ। ਇਕੇਰਾਂ ਤੁਸੀਂ ਆਪਣਾ ਆਦਰਸ਼ ਤਿਆਗ ਦਿੰਦੇ ਹੋ, ਬਸ ਆਪਣੇ ਆਵਦੇ ਸੁਖ ਅਨੰਦ ਕਮਾਉਂਦੇ ਹੋ ਲਈ ਅਤੇ ਦਨਿਆਵੀ ਲਾਭ ਲਈ, ਫਿਰ ਵਾਪਸ ਦੁਬਾਰਾ ਉਪਰ ਚੜਨਾ ਇਹ ਬਹੁਤ ਮੁਸ਼ਕਲ ਹੈ। ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਹਰ ਇਕ ਕੋਲ ਉਮੀਦ ਹੈ। ਹਰ ਇਕ ਨੂੰ ਆਪਣੀ ਪੂਰੀ ਕੋਸ਼ਿਸ਼ ਕਰਨੀ ਜ਼ਰੂਰੀ ਹੈ। ਉਹ ਹੈ ਜਿਵੇਂ ਇਹ ਹੈ। ਅਤੇ ਮੈਂ ਆਸ ਕਰਦੀ ਹਾਂ ਕਿ ਜੇਕਰ ਤੁਸੀਂ ਅਭਿਆਸ ਨਹੀਂ ਕਰਦੇ ਅਤੇ ਤੁਸੀਂ ਇਸ ਵਾਰ ਬਾਹਰ ਨਹੀਂ ਨਿਕਲਦੇ, ਫਿਰ ਅਗਲੀ ਵਾਰ, ਸ਼ਾਇਦ ਜੇਕਰ ਤੁਸੀਂ ਕਿਸੇ ਹੋਰ ਗ੍ਰਹਿ ਨੂੰ ਜਾਂਦੇ ਹੋ, ਤੁਸੀਂ ਸ਼ਾਇਦ ਇਕ ਚੰਗੇ ਗੁਰੂ ਨੂੰ ਦੁਬਾਰਾ ਮਿਲ ਪਵੋਂਗੇ, ਅਤੇ ਦੁਬਾਰਾ ਅਭਿਆਸ ਕਰੋਂਗੇ।

ਮੈਂ ਸਚਮੁਚ - ਇਸ ਪਲ, ਇਸ ਜੀਵਨਕਾਲ ਵਿਚ - ਮੈਂ ਇਸ ਗ੍ਰਹਿ ਨੂੰ ਦੁਬਾਰਾ ਵਾਪਸ ਨਹੀਂ ਆਉਣਾ ਚਾਹੁੰਦੀ। ਇਸ ਤਰਾਂ ਨਹੀਂ - ਨਹੀਂ। ਨਹੀਂ, ਇਹ ਸਚਮੁਚ ਬਹੁਤ ਜਿਆਦਾ ਕੰਮ ਹੈ, ਬਹੁਤ ਜਿਆਦਾ ਘਾਟਾ, ਨੁਕਸਾਨ ਅਤੇ ਬਹੁਤ ਘਟ ਲਾਭ ਪ੍ਰਾਪਤ ਹੋ ਰਿਹਾ ਹੈ। ਅਤੇ ਤੁਸੀਂ ਕਿਸੇ ਵੀ ਸਮੇਂ ਮਰ ਸਕਦੇ ਹੋ, ਦੂਜੇ ਚੰਗੇ ਪੈਰੋਕਾਰਾਂ ਨੂੰ ਅਨਾਥ ਛਡਦੇ ਹੋਏ। ਇਹ ਨਿਆਂ ਨਹੀਂ ਹੈ। ਮੈਂ ਹੋਰ ਬਹੁਤਾ ਦੁਖੀ ਨਹੀਂ ਹੋ ਸਕਦੀ। ਅਤੇ ਆਪਣੇ ਆਲੇ ਦੁਆਲੇ ਇਹ ਸਭ ਦੁਖ ਦੇਖਦੇ ਹੋਏ, ਇਹ ਇਸ ਤਰਾਂ ਹੈ ਜਿਵੇਂ ਮੈਂ ਸਾਰਾ ਸਮਾਂ ਨਰਕ ਵਿਚ ਹਾਂ। ਅਭਿਆਸੀਆਂ ਨੂੰ ਅਨੰਦਮਈ, ਖੁਸ਼, ਮੁਬਾਰਕ, ਹਰ ਸਮੇਂ ਸੁਧਾਰ ਕਰਦੇ ਰਹਿਣਾ ਚਾਹੀਦਾ ਹੈ। ਹਾਂਜੀ, ਉਹ ਸਾਰੇ ਕਰਦੇ ਹਨ। ਜਿਆਦਾਤਰ ਮੇਰੇ ਪੈਰੋਕਾਰ ਕਰਦੇ ਹਨ। ਸਿਰਫ ਮੈਂ ਨਹੀਂ। ਉਹ ਇਹ ਸਭ ਮੈਥੋਂ ਲੈਂਦੇ ਹਨ ਅਤੇ ਫਿਰ ਅਨੰਦ ਮਾਣਦੇ ਹਨ। ਪਰ ਇਹ ਚੰਗਾ ਵੀ ਹੈ।

ਇਹ ਨਹੀਂ ਜਿਵੇਂ ਮੈਂ ਦੇਣਾ ਨਹੀਂ ਚਾਹੁੰਦੀ - ਬਸ ਮੇਰਾ ਭਾਵ ਇਹ ਹੈ ਕਿ, ਕਾਹਦੇ ਲਈ ਬਹੁਤ ਸਾਰੇ ਲੋਕ...? ਬਹੁ-ਗਿਣਤੀ ਵਿਸ਼ਵਾਸ਼ ਨਹੀਂ ਕਰਦੇ, ਉਹ ਕੋਈ ਚੀਜ਼ ਨਹੀਂ ਜਾਣਦੇ, ਕੋਈ ਚੀਜ਼ ਨਹੀਂ ਸੁਣਦੇ। ਇਥੋਂ ਤਕ ਤੁਹਾਡੇ ਆਪਣੇ ਲੋਕ - ਤੁਸੀ ਉਨਾਂ ਨੂੰ ਸ਼ਰਨਾਰਥੀ ਕੈਂਪਾਂ ਵਿਚੋਂ ਬਚਾਉਂਦੇ ਹੋ, ਤੁਸੀਂ ਉਨਾਂ ਤੋਂ ਕੁਝ ਨਹੀਂ ਲੈਂਦੇ, ਅਤੇ ਉਹ ਤੁਹਾਡੇ ਵਿਰੁਧ ਮੁੜਦੇ ਹਨ। ਭਿਆਨਕ ਚੀਜ਼ਾਂ ਬਣਾਉਂਦੇ, ਗਲਤ ਚੀਜ਼ਾਂ ਕਰਦੇ - ਆਪਣੇ ਆਪ ਨੂੰ ਇਕ ਗੁਰੂ ਵਜੋਂ ਦਾਅਵਾ ਕਰਦੇ, ਮੇਰੇ ਸਾਰੇ ਅਸੂਲਾਂ ਦੇ ਵਿਰੁਧ ਗਲਤ ਕੰਮ ਕਰਦੇ, ਅਤੇ ਦੂਜੇ ਲੋਕਾਂ ਨੂੰ ਮੇਰੀ ਸਿਖਿਆ ਨੂੰ ਇਥੋਂ ਤਕ ਹੋਰ ਗਲਤ ਸਮਝਣ ਵਿਚ ਮਜ਼ਬੂਰ ਕਰਦੇ ਹਨ, ਅਤੇ ਹੋਰ ਲੋਕਾਂ ਨੂੰ ਮੇਰੀ ਸਿਖਿਆ ਤੋਂ ਦੂਰ ਭਜਾਉਂਦੇ ਹਨ, ਅਤੇ ਇਸ ਤਰਾਂ ਉਹ ਮੁਕਤੀ ਨਹੀਂ ਪ੍ਰਾਪਤ ਕਰ ਸਕਦੇ। ਅਤੇ ਸੋ ਕਰਮ ਬਹੁਤ ਭਾਰੀ ਹਨ, ਅਤੇ ਇਹ ਜਿਵੇਂ ਇਕ ਲੜੀ ਦੀ ਤਰਾਂ ਚਲਦੀ ਹੈ। ਇਹ ਚੰਗਾ ਨਹੀਂ ਹੈ। ਉਹ ਚੰਗਾ ਨਹੀਂ ਹੈ, ਬਿਲਕੁਲ ਨਿਆਂ ਨਹੀਂ। ਮੈਂ ਬਸ ਉਮੀਦ ਕਰਦੀ ਹਾਂ ਚੀਜ਼ਾਂ ਬਿਹਤਰ ਹੋ ਜਾਣਗੀਆਂ। ਸੋ ਮੇਨੂੰ ਬਹੁਤ ਕੰਮ ਕਰਨਾ ਪੈਂਦਾ ਹੈ, ਬਹੁਤ, ਬਹੁਤ ਹੀ।

ਅਤੇ ਜਿਨਾਂ ਚਿਰ ਮੈਂ ਗ੍ਰਹਿ ਉਤੇ ਇਥੇ ਹਾਂ, ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਮੈਂ ਇਸ ਸੰਸਾਰ ਨੂੰ ਬਚਾਉਣ ਵਿਚ ਕੁਝ ਨਹੀਂ ਛਡਾਂਗੀ ਅਤੇ ਲੋਕਾਂ ਦੀਆਂ ਭੌਤਿਕ ਜਾਨਾਂ ਬਚਾਉਣ ਲਈ, ਨਾਲੇ ਉਨਾਂ ਦੀਆਂ ਆਤਮਾਵਾਂ। ਬਸ ਇਹੀ ਹੈ ਜੋ ਮੈਂ ਤੁਹਾਨੂੰ ਦਸ ਸਕਦੀ ਹਾਂ। ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ। ਮੈਂ ਬਹੁਤਾ ਕਹਿਣ ਦੀ ਹਿੰਮਤ ਨਹੀਂ ਕਰਦੀ। ਜੋ ਵੀ ਸਵਰਗਾਂ ਦੀ ਯੋਜਨਾ ਵਿਚ ਹੈ, ਤੁਹਾਨੂੰ ਬਹੁਤਾ ਖੁਲਾਸਾ ਨਹੀਂ ਕਰਨਾ ਚਾਹੀਦਾ ਜਦੋਂ ਇਹ ਵਡੀ ਤਸਵੀਰ ਦੀ ਗਲ ਕਰਦੇ ਹਾਂ। ਜਦੋਂ ਤੁਸੀਂ ਕੁਝ ਛੋਟੀ ਮੋਟੀ ਚੀਜ਼ ਦਾ ਖੁਲਾਸਾ ਕਰਦੇ ਹੋ, "ਓਹ, ਕੋਈ ਰਾਸ਼ਟਰਪਤੀ ਕਤਲ ਦੁਆਰਾ ਮਰ ਜਾਵੇਗਾ; ਕੁਝ ਲੋਕ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਇਸ ਸਾਲ, ਅਗਲੇ ਸਾਲ ਰਾਸ਼ਟਰਪਤੀ ਬਣ ਜਾਣਗੇ..." - ਇਹ ਬਹੁਤਾ ਜਿਆਦਾ ਨਹੀਂ ਹੈ। ਪਰ ਜੇਕਰ ਤੁਸੀਂ ਮਨੁਖਜਾਤੀ ਲਈ ਅਤੇ ਸਾਰੇ ਦੂਜੇ ਜੀਵਾਂ ਲਈ, ਜਿਵੇਂ ਕਿ ਇਸ ਗ੍ਰਹਿ ਉਤੇ ਜਾਨਵਰ ਜੀਵਾਂ ਲਈ ਇਕ ਵਡੇ, ਮਹਾਨ ਸਵਰਗੀ ਯੋਜਨਾ ਦਾ ਖੁਲਾਸਾ ਕਰਦੇ ਹੋ, ਫਿਰ ਤੁਹਾਡੀ "ਸ਼ਾਮਤ" ਹੈ। ਅਤੇ ਤੁਹਾਡੀ ਭਵਿਖਬਾਣੀ ਸ਼ਾਇਦ ਕੁਚਲੀ ਜਾਵੇ। ਅਤੇ ਲੋਕ ਤੁਹਾਨੂੰ ਨੀਵੀਂ ਅਖ ਨਾਲ ਦੇਖਣ ਸੋਚਦੇ ਹੋਏ, "ਓਹ, ਪਹਿਲਾਂ ਉਸ ਨੇ ਸਭ ਸਹੀ ਭਵਿਖਬਾਣੀ ਕੀਤੀ ਸੀ ਅਤੇ ਹੁਣ, ਉਸ ਨੇ ਸਭ ਗਲਤ ਭਵਿਖਬਾਣੀ ਕੀਤੀ ਹੈ।" ਨਹੀਂ, ਮੈਂ ਉਨਾਂ ਦੇ ਨਾਵਾਂ ਨੂੰ ਸਾਫ ਕਰਨਾ ਚਾਹੁੰਦੀ ਹਾਂ।

ਸਾਰੇ ਅਸਲੀ ਇਮਾਨਦਾਰ ਸਚੇ ਦਿਬਦਰਸ਼ੀ, ਸ਼ਰਤ-ਰਹਿਤ ਲੋਕ, ਉਨਾਂ ਨੇ ਸਾਡੇ ਗ੍ਰਹਿ ਲਈ ਸਭ ਚੀਜ਼ ਦੀ ਸਹੀ ਭਵਿਖਬਾਣੀ ਕੀਤੀ ਸੀ, ਖਾਸ ਕਰਕੇ ਇਸ ਸਮੇਂ, ਜਾਂ ਕੁਝ ਸਾਲ ਪਹਿਲਾਂ, 2024 ਤੋਂ ਪਹਿਲਾਂ, ਸਾਰੇ ਰਾਹ 2012 ਤਕ। ਉਨਾਂ ਸਾਰਿਆਂ ਨੇ ਸਹੀ ਚੀਜ਼ ਕਹੀ ਸੀ। ਇਹ ਇਸ ਤਰਾਂ ਹੋ ਸਕਦਾ ਹੈ: ਮਨੁਖਜਾਤੀ ਉਤੇ ਇਕ ਤਬਾਹੀ ਆ ਸਕਦੀ ਹੈ। ਸਵਰਗ ਤੋਂ ਅਗ ਆ ਸਕਦੀ ਹੈ। ਇਕ ਹੜ ਉਭਰ ਸਕਦਾ ਹੈ, ਇਥੋਂ ਤਕ ਸਾਰੇ ਪਹਾੜਾਂ ਨੂੰ ਢਕ ਸਕਦਾ, ਇਸ ਤਰਾਂ। ਕਿਉਂਕਿ ਪ੍ਰਮਾਤਮਾ ਸਭ ਚੀਜ਼ ਕਰ ਸਕਦੇ ਹਨ। ਪ੍ਰਮਾਤਮਾ ਅਜਿਹਾ ਕਰ ਸਕਦੇ ਹਨ। ਪ੍ਰਮਾਤਮਾ ਪਾਣੀ ਨੂੰ ਉਪਰ ਚੜਾ ਸਕਦੇ ਹਨ, ਸਾਰੇ ਪਹਾੜਾਂ ਨੂੰ ਢਕ ਸਕਦੇ, ਅਤੇ ਸਾਰੀ ਮਨੁਖਜਾਤੀ ਅਤੇ ਸਭ ਚੀਜ਼ ਨੂੰ ਡਬੋ ਸਕਦੇ ਜਿਸ ਲਈ ਉਹ ਇਤਨਾ ਸਖਤ ਕੰਮ ਕਰਦੇ ਰਹੇ ਹਨ। ਇਹ ਇਸ ਤਰਾਂ ਹੋ ਸਕਦਾ ਹੈ। ਇਹੀ ਹੈ ਬਸ ਸਵਰਗ ਦਾ ਧੰਨਵਾਦ, ਸਾਰੇ ਗੁਰੂਆਂ ਦਾ - ਅਤੀਤ, ਵਰਤਮਾਨ, ਅਤੇ ਇਥੋਂ ਤਕ ਭਵਿਖ ਦਿਆਂ ਦਾ - ਧੰਨਵਾਦ ਆਪਣੀ ਸ਼ਕਤੀ ਨਾਲ ਸਹਾਇਤਾ ਕਰਨ ਲਈ। ਕਿਉਂਕਿ ਉਹ ਸਭ ਜਗਾ ਹਨ। ਉਹ ਸਿਰਫ ਭੌਤਿਕ ਸਰੀਰਾਂ ਵਿਚ ਹੀ ਨਹੀਂ ਹਨ। ਉਹ ਗੈਰ-ਸਰੀਰਕ ਸਰੀਰਾਂ ਵਿਚ ਵੀ ਹਨ, ਅਤੇ ਉਹ ਸਾਡੇ ਦੇਖੇ ਬਿਨਾਂ ਸਾਡੀ ਮਦਦ ਵੀ ਕਰ ਰਹੇ ਹਨ। ਸਾਨੂੰ ਉਨਾਂ ਸਾਰ‌ਿਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ।

ਅਤੇ ਸਾਨੂੰ ਉਨਾਂ ਸਾਰੇ ਦਿਵਦਰਸ਼ੀਆਂ ਦੇ ਨਾਵਾਂ ਨੂੰ ਸਾਫ ਕਰਨਾ ਚਾਹੀਦਾ ਹੈ, ਖਾਸ ਕਰਕੇ ਨਵੇਂ ਵਾਲੇ ਜਿਵੇਂ ਬਾਬਾ ਵਾਂਗਾ, ਜਿਵੇਂ ਸ੍ਰੀ ਮਾਨ ਹੈਮਿਲਟਨ-ਪਾਰਕਰ। ਉਸ ਉਸ ਨੂੰ "ਆਧਨਿਕ ਨੋਸਟਰਾਡਾਮਸ" ਆਖਦੇ ਹਨ। ਉਹ ਅੰਗਰੇਜ਼ ਹੈ। ਉਸ ਨੇ ਮਹਾਰਾਣੀ ਐਲੀਜ਼ਾਬੈਥ II ਦੀ ਮੌਤ ਦੀ ਭਵਿਖਬਾਣੀ ਕੀਤੀ ਸੀ ਅਤੇ ਅਨੇਕ ਹੀ ਹੋਰ ਚੀਜ਼ਾਂ ਜੋ ਸਚ ਹੋਈਆਂ - ਇਥੋਂ ਤਕ ਰਾਸ਼ਟਰਪਤੀ ਟਰੰਪ ਦੀ ਹਤਿਆ ਦੀ ਕੋਸ਼ਿਸ਼, ਉਦਾਹਰਣ ਲਈ। ਅਤੇ ਉਸ ਨੇ ਇਹ ਵੀ ਕਿਹਾ ਕਿ ਉਹ ਜਾਣਦਾ ਹੈ ਕਿ ਉਥੇ ਇਕ ਲੋਕਾਂ ਦਾ ਸਮੂਹ ਹੈ ਜੋ ਨਾਇਕ ਹਨ, ਅਣਗੌਲੇ ਹੀਰੋ, ਜੋ ਇਸ ਗ੍ਰਹਿ ਨੂੰ ਬਚਾਉਣਗੇ ਅਤੇ ਲੋਕਾਂ ਨੂੰ ਬਚਾਉਣਗੇ। ਪਰ ਉਹ ਬਸ ਨਹੀਂ ਜਾਣਦਾ ਉਹ ਕੌਣ ਹੈ।

Photo Caption: ਭਾਵੇਂ ਕੋਈ ਵੀ ਸਪੀਸੀਜ਼ ਹੋਵੇ, ਅਸੀਂ ਮੌਜ਼ੂਦ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (17/19)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-09
203 ਦੇਖੇ ਗਏ
2024-11-09
480 ਦੇਖੇ ਗਏ
7:13
2024-11-09
238 ਦੇਖੇ ਗਏ
2024-11-09
286 ਦੇਖੇ ਗਏ
2024-11-08
598 ਦੇਖੇ ਗਏ
2024-11-08
548 ਦੇਖੇ ਗਏ
32:16
2024-11-08
2 ਦੇਖੇ ਗਏ
2024-11-08
1 ਦੇਖੇ ਗਏ
2024-11-08
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ