ਕ੍ਰਿਪਾ ਕਰਕੇ ਬਸ ਉਨਾਂ ਲਈ ਪ੍ਰਾਰਥਨਾ ਕਰੋ, ਸੰਸਾਰ ਲਈ ਪ੍ਰਾਰਥਨਾ ਕਰੋ, ਤਾਂਕਿ ਉਹ ਜਾਗ ਜਾਣ, ਮਾਫੀ ਮੰਗਣ ਲਈ, ਅਤੇ ਮੁਕਤੀ ਮੰਗਣ ਲਈ, ਉਨਾਂ ਦੇ ਖੁਦ ਆਪ ਲਈ। ਰੋਣ ਦੀ ਬਜਾਏ, ਅਸੀਂ ਬਹੁਤਾ ਨਹੀਂ ਕਰ ਸਕਦੇ। ਬਸ ਜਿਵੇਂ ਸਾਰੇ ਸਵਰਗ ਰੋਂਦੇ ਹਨ, ਮੈਨੂੰ ਦੁਖੀ ਹੁੰਦਿਆਂ ਦੇਖਦੇ ਹੋਏ, ਪਰ ਉਹ ਬਹੁਤਾ ਨਹੀਂ ਕਰ ਸਕਦੇ, ਕਿਉਂਕਿ ਮੈਂ ਮਨੁਖਾਂ ਦੀ ਪੀੜਾ ਚੁਕਣੀ ਚਾਹੁੰਦੀ ਹਾਂ, ਉਨਾਂ ਦੇ ਕਰਮਾਂ ਦੇ ਕਰਜ਼ ਨੂੰ ਘਟ ਕਰਨ ਲਈ। ਇਸ ਤਰੀਕੇ ਵਿਚ ਦੀ ਧਰਤੀ ਦੇ ਜੀਵਾਂ ਨੂੰ ਉਚਾ ਚੁਕਣ ਮੇਰੀ ਇਛਾ ਹੈ। ਉਨਾਂ ਨੂੰ ਮੇਰੇ ਇਛਾ ਦੇ ਵਿਰੁਧ ਜਾਣ ਦੀ ਇਜ਼ਾਜ਼ਤ ਨਹੀਂ ਹੈ, ਉਨਾਂ ਹਮਦਰਦੀ ਸਵਰਗਾਂ ਕੋਲ!
ਅਤੇ ਹੁਣ, ਤੁਸੀਂ, ਅਖੌਤੀ ਪੈਰੋਕਾਰ, ਉਹ ਜਿਹੜੇ ਮੇਰੀ ਸ਼ਕਤੀ ਵਿਚ ਭਰੋਸਾ ਕਰਦੇ ਹਨ, ਹੁਣ ਤੁਸੀਂ ਸਮਝਦੇ ਹੋ। ਪ੍ਰਮਾਤਮਾ ਮਨੁਖਾਂ ਕੋਲ ਅੰਦਰੇ ਹੈ ਅਤੇ ਸੁਤੰਤਰ ਇਛਾ ਉਨਾਂ ਨੂੰ ਦਿਤੀ ਗਈ ਹੈ - ਉਨਾਂ ਨੂੰ ਚੋਣ ਕਰਨੀ ਪਵੇਗੀ। ਉਸੇ ਕਰਕੇ ਇਹ ਸੰਸਾਰ ਕੋਲ ਦੋ ਮਾਰਗ ਹਨ: ਇਕ ਸਾਕਾਰਾਤਮਿਕ। ਤੁਹਾਨੂੰ ਚੋਣ ਕਰਨੀ ਪਵੇਗੀ ਜੇਕਰ ਤੁਸੀਂ ਸਮੁਚੇ ਬ੍ਰਹਿਮੰਡ ਵਿਚ ਅਤੇ ਸਵਰਗਾਂ ਵਿਚ ਵਧੇਰੇ ਮਹਾਨ ਜੀਵਨ ਬਣਨਾ ਚਾਹੁੰਦੇ ਹੋ, ਅਤੇ ਤੁਹਾਡੇ ਕੋਲ ਹੋਰਨਾਂ ਦੀ ਮਦਦ ਕਰਨ ਲਈ ਬਾਅਦ ਵਿਚ ਸ਼ਕਤੀ ਹੋਵੇਗੀ। ਸਿਰਫ ਬਸ ਸਧਾਰਨ ਸਵਰਗੀ ਜੀਵ ਹੀ ਨਹੀਂ, ਪਰ ਤੁਹਾਡੇ ਕੋਲ ਵਧੇਰੇ ਸ਼ਕਤੀ ਹੋਵੇਗੀ ਤਾਂਕਿ ਦੂਜਿਆਂ ਦੀ ਮਦਦ ਕਰ ਸਕੋਂ ਜਿਨਾਂ ਨੂੰ ਇਸ ਦੀ ਲੋੜ ਹੈ - ਨੀਵੇਂ ਪਧਰ ਦੇ ਲੋਕ ਜਾਂ ਜਾਨਵਰ-ਲੋਕ, ਮਿਸਾਲ ਵਜੋਂ।
ਸਾਡੇ ਸੰਸਾਰ ਵਿਚ, ਉਥੇ ਬਹੁਤ ਸਾਰੇ ਜਾਨਵਰ-ਲੋਕ ਵੀ ਸਵਰਗ ਤੋਂ ਹਨ। ਉਹ ਮਨੁਖਾਂ ਦੀ ਆਪਣੇ ਵਖ ਵਖ ਤਰੀਕਿਆਂ ਵਿਚ ਮਦਦ ਕਰਨ ਲਈ ਥਲੇ ਆਉਂਦੇ ਹਨ। ਇਥੋਂ ਤਕ ਕੁਤਾ-, ਬਿਲੀ-, ਮਛੀ-, ਜਿਵੇਂ ਬਹੁਤ ਵਡੀ ਮਛੀ-, ਅਤੇ ਸਾਰੇ ਬਹੁਤ ਵਡੇ ਜਾਨਵਰ-ਲੋਕਪ ਕਈ ਉਤਨੇ ਚੰਗੇ ਨਹੀਂ ਹਨ ਉਨਾਂ ਦੇ ਕੰਮ ਕਾਰਨ। ਅਤੇ ਇਥੋਂ ਤਕ ਜੇਕਰ ਤੁਸੀਂ ਕਹਿੰਦੇ ਹੋ ਵੇਅਲ-ਲੋਕ ਬਹੁਤ ਸਾਰੀਆਂ ਛੋਟੀਆਂ ਮਛੀਆਂ ਨੂੰ ਅਤੇ ਹੋਰ ਛੋਟੇ ਸਮੁੰਦਰੀ-ਜੀਵਾਂ ਨੂੰ ਖਾਂਦੇ ਹਨ - ਉਨਾਂ ਨੂੰ ਇਹ ਕਰਨਾ ਪੈਂਦਾ ਹੈ - ਇਸ ਸੰਸਾਰ ਨੂੰ ਸੰਤੁਲਨ ਵਿਚ ਰਖਣ ਲਈ, ਕਿਉਂਕਿ ਸਮੁੰਦਰ ਵਿਚ ਕੁਝ ਛੋਟੇ ਜੀਵ ਨਾਕਾਰਾਤਮਿਕ ਹਨ। ਉਹ ਜ਼ੋਂਬੀ ਹਨ ਅਤੇ ਸ਼ੈਤਾਨਾਂ ਰਾਹੀਂ ਨੁਕਸਾਨ ਪਹੁੰਚਾਉਣ ਲਈ ਚਲਾਏ ਜਾਂਦੇ ਹਨ, ਇਸ ਸੰਸਾਰ ਵਿਚ ਮਾੜੀਆਂ ਐਨਰਜ਼ੀਆਂ ਦੇਣ ਲਈ। ਸੋ, ਵੇਅਲ-ਲੋਕ, ਭਾਵੇਂ ਜੇਕਰ ਉਹ ਇਹਨਾਂ ਛੋਟੇ ਜੀਵਾਂ ਨੂੰ ਖਾਂਦੇ ਹਨ, ਉਹ ਸਾਡੀ ਮਦਦ ਕਰ ਰਹੇ ਹਨ। ਸਾਨੂੰ ਆਪਣੀ ਤੀਸਰੀ ਅਖ ਖੋਲਣੀ ਜ਼ਰੂਰੀ ਹੈ, ਸਵਰਗੀ ਅਖਾਂ, ਅਤੇ ਸਵਰਗੀ ਕੰਨ, ਤਾਂਕਿ ਜਾਣ ਸਕੀਏ ਕੀ ਸਹੀ ਹੈ, ਕੀ ਗਲਤ ਹੈ। ਉਪਰੋਂ, ਦਿਖ, ਸਾਨੂੰ ਇਸ ਦੇ ਪਿਛੇ ਸਮੁਚੀ ਸਚਾਈ ਨਹੀਂ ਦਸ ਸਕਦੀ। ਅਤੇ ਸਿਰਫ ਗਿਆਨਵਾਨ ਲੋਕ ਇਹਨਾਂ ਸਚਾਈਆਂ ਬਾਰੇ ਜਾਣ ਲੈਣਗੇ। ਅਤੇ ਗਿਆਨਵਾਨ ਹੋਣ ਲਈ, ਸਚਮੁਚ, ਤੁਹਾਨੂੰ ਇਕ ਗਿਆਨਵਾਨ ਸਤਿਗੁਰੂ ਲਭਣਾ ਜ਼ਰੂਰੀ ਹੈ ਇਹ ਪ੍ਰਦਾਨ ਕਰਨ ਲਈ, ਇਸ ਸ਼ਕਤੀ ਨੂੰ ਤੁਹਾਡੇ ਕੋਲ ਤਬਦੀਲ ਕਰਨ ਲਈ, ਪ੍ਰਮਾਤਮਾ ਦੀ ਮਿਹਰ ਦੁਆਰਾ, ਬਿਨਾਂਸ਼ਕ। ਪ੍ਰਮਾਤਮਾ ਤੋਂ ਬਿਨਾਂ, ਅਸੀਂ ਕੁਝ ਵੀ ਨਹੀਂ ।
ਇਕ ਸਤਿਗੁਰੂ ਤੋਂ ਬਿਨਾਂ... ਮੈਂ ਤੁਹਾਨੂੰ ਹੁਣ ਸਚ ਦਸਦੀ ਹਾਂ, ਇਹ ਪਸੰਦ ਕਰੋ ਜਾਂ ਨਾ - ਇਕ ਸਤਿਗੁਰੂ, ਗਿਆਨਵਾਨ ਸਤਿਗੁਰੂ ਤੋਂ ਬਿਨਾਂ, ਤੁਸੀਂ ਇਸ ਜਨਮ-ਮਰਨ ਦੇ ਚਕਰ ਵਿਚੋਂ ਕਦੇ ਵੀ ਨਹੀਂ ਨਿਕਲ ਸਕੋਂਗੇ। ਭਾਵੇਂ ਜੇਕਰ ਤੁਸੀਂ ਕਹਿੰਦੇ ਹੋ, "ਠੀਕ ਹੈ, ਮੈਂ ਉਡੀਕ ਸਕਦਾ ਹਾਂ," ਤੁਸੀਂ ਸੋਚਦੇ ਹੋ ਤੁਸੀਂ ਉਡੀਕ ਸਕਦੇ ਹੋ ਟ੍ਰਿਲੀਅਨ, ਜ਼ੀਲੀਅਨ ਹੀ ਸਾਲਾਂ ਤਕ - ਜਦੋਂ ਤੁਸੀਂ ਸਾਰੇ ਦੁਖ ਜਾਂ ਖੁਸ਼ੀ ਵਿਚ ਦੀ ਲੰਘੋਗੇ - ਫਿਰ ਤੁਸੀਂ ਜਾਗ ਜਾਵੋਂਗੇ, ਤੁਸੀਂ ਗਿਆਨਵਾਨ ਬਣ ਜਾਵੋਂਗੇ, ਅਤੇ ਫਿਰ ਤੁਸੀਂ ਘਰ ਨੂੰ ਜਾਵੋਂਗੇ। ਨਹੀਂ, ਨਹੀਂ। ਫਿਰ ਵੀ, ਉਸ ਸਮੇਂ, ਤੁਹਾਨੂੰ ਘਰ ਲੈ ਜਾਣ ਲਈ, ਇਕ ਸਤਿਗੁਰੂ ਦੀ ਲੋੜ ਹੈ। ਇਹ ਉਸ ਤਰਾਂ ਹੈ। ਇਹ ਨਿਯਮ ਉਸ ਤਰਾਂ ਹੈ। ਉਥੇ ਮੈਂ ਇਸ ਬਾਰੇ ਕੁਝ ਨਹੀਂ ਕਰ ਸਕਦੀ। ਸੋ, ਇਸ ਸੰਸਾਰ ਨੂੰ ਇਕ ਸਵਰਗ ਵਿਚ ਦੀ ਬਦਲਾਉਣ ਲਈ ਮੇਰੇ ਤੇ ਦਬਾਅ ਨਾ ਪਾਉ। ਇਹ ਇਸ ਤਰਾਂ ਨਹੀਂ ਕੰਮ ਕਰਦਾ। ਇਕੇਰਾਂ ਤੁਸੀਂ ਇਥੇ ਹੋ, ਤੁਸੀਂ ਇਥੇ ਹੋ। ਤੁਸੀਂ ਇਕ ਭੌਤਿਕ ਜੀਵਨ ਹੋ ਅਤੇ ਤੁਹਾਨੂੰ ਆਪਣੇ ਆਪ ਨੂੰ ਸੰਭਾਲਣਾ ਪਵੇਗਾ। ਅਤੇ ਜੇਰਕ ਤੁਸੀਂ ਸਚਮੁਚ ਘਰ ਨੂੰ ਜਾਣਾ ਚਾਹੁੰਦੇ ਹੋ, ਤੁਹਾਨੂੰ ਇਕ ਸਤਿਗੁਰੂ ਲਭਣਾ ਜ਼ਰੂਰੀ ਹੈ।
ਪਰ ਉਥੇ ਇਕ ਚੰਗੀ ਚੀਜ਼ ਹੈ ਬੁਧ, ਈਸਾ ਮਸੀਹ, ਅਤੇ ਸਾਰੇ ਸੰਤਾਂ ਬਾਰੇ, ਜਿਵੇਂ ਗੁਰੂ ਨਾਨਕ, ਭਗਵਾਨ ਮਹਾਂਵੀਰ, ਪੈਗੰਬਰ ਮੁਹੰਮਦ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਪੈਗੰਬਰ ਬਾਹਏਉਲਾ, ਅਤੇ ਭਗਵਾਨ ਕ੍ਰਿਸ਼ਨ, ਆਦਿ ਬਾਰੇ। ਓਹ, ਇਤਨੇ ਬੇਅੰਤ ਸਤਿਗੁਰੂ ਹਨ, ਤੁਸੀਂ ਇਥੋਂ ਤਕ ਸਾਰਿਆਂ ਨੂੰ ਨਹੀਂ ਯਾਦ ਕਰ ਸਕਦੇ, ਅਤੇ ਤੁਸੀਂ ਇਥੋਂ ਤਕ ਉਨਾਂ ਸਾਰਿਆਂ ਨੂੰ ਜਾਣਦੇ ਵੀ ਨਹੀਂ। ਉਥੇ ਉਨਾਂ ਬਾਰੇ ਇਕ ਚੰਗੀ ਚੀਜ ਹੈ। ਕਿਉਂਕਿ ਅਸੀਂ ਕਹਿੰਦੇ ਹਾਂ ਕਿ... ਠੀਕ ਹੈ, ਮੈਂ ਇਹ ਭੁਲ ਗਈ ਸੀ। ਮੈਂ ਇਹਦਾ ਪਹਿਲਾਂ ਜ਼ਿਕਰ ਕੀਤਾ ਸੀ ਅਤੇ ਫਿਰ ਮੈਂ ਕੁਝ ਹੋਰ ਚੀਜ਼ਾਂ ਵਲ ਚਲੀ ਗਈ, ਅਤੇ ਮੈਂ ਭੁਲ ਗਈ।
ਹੁਣ, ਅਸੀਂ ਈਸਾ ਅਤੇ ਬੁਧ ਵਲ ਵਾਪਸ ਜਾਣਾ ਚਾਹੁੰਦੇ ਹਾਂ, ਮਿਸਾਲ ਵਜੋਂ। ਉਹ ਉਨਾਂ ਨੂੰ "ਵਿਸ਼ਵ ਮੁਕਤੀਦਾਤੇ" ਆਖਦੇ ਹਨ। ਪਰ ਆਸੀਂ ਦੇਖਦੇ ਹਾਂ, ਭੌਤਿਕ ਤੌਰ ਤੇ, ਉਨਾਂ ਕੋਲ ਉਸ ਸਮੇਂ ਸਿਰਫ ਕੁਝ ਸ਼ਾਇਦ ਹਜ਼ਾਰਾਂ ਹੀ ਪੈਰੋਕਾਰ ਸਨ। ਅਤੇ ਅਸੀਂ ਉਨਾਂ ਨੂੰ "ਸੰਸਾਰ ਦੇ ਮੁਕਤੀਦਾਤੇ" ਕਿਉਂ ਆਖਦੇ ਹਾਂ? ਉਹੀ ਸਰੀਰਕ ਦਿਖ ਹੈ - ਕਿ ਈਸਾ ਕੋਲ ਕੁਝ ਹਜ਼ਾਰਾਂ ਹੀ ਅਨੁਯਾਈ ਸਨ ਜਾਂ ਸ਼ਾਇਦ ਹੋਰ ਵਧੇਰੇ ਸਨ ਜਾਂ ਨਹੀਂ। ਜਾਂ ਬੁਧ ਹੋਰਾਂ ਕੋਲ ਵੀ ਉਸ ਸਮੇਂ ਕੁਝ ਦਸਾਂ ਹਜ਼ਾਰਾਂ ਹੀ ਅਨੁਯਾਈ ਜਾਂ ਪੈਰੋਕਾਰ ਸਨ। ਪਰ, ਜਦੋਂ ਉਹ ਸੰਸਾਰ ਵਿਚ ਮੌਜ਼ੂਦ ਹਨ, ਉਹ ਰੂਹਾਂ ਨੂੰ ਉਚਾ ਚੁਕਦੇ ਹਨ ਜੋ ਗਿਆਨ ਪ੍ਰਾਪਤੀ ਦੀ ਅਵਸਥਾ ਦੇ ਨੇੜੇ ਹਨ, ਮੁਕਤੀ ਅਵਸਥਾ ਦੇ ਵਧੇਰੇ ਨੇੜੇ ਹਨ। ਉਹ ਉਨਾਂ ਨੂੰ ਚੁਪ ਚੁਪੀਤੇ ਉਚਾ ਚੁਕਦੇ ਹਨ। ਸੋ ਇਹ ਆਤਮਾਵਾਂ ਗੁਪਤ ਤੌਰ ਤੇ ਵੀ ਗਿਆਨਵਾਨ ਹੋ ਜਾਣਗੀਆਂ, ਅਤੇ ਫਿਰ ਉਹ ਘਰ ਨੂੰ ਜਾਣਗੇ - ਬੁਧ ਉਨਾਂ ਨੂੰ ਘਰ ਨੂੰ ਲਿਜਾਣਗੇ। ਅਤੇ ਤਕਰੀਬਨ ਸਮੁਚੇ ਸੰਸਾਰ ਦੀ ਆਬਾਦੀ ਨੂੰ ਈਸਾ, ਬੁਧਾਂ, ਅਤੇ ਸ਼ਾਇਦ ਹੋਰਨਾਂ ਸਤਿਗੁਰੂਆਂ ਦੀ ਸ਼ਕਤੀ ਦੁਆਰਾ ਬਖਸ਼ਿਸ਼ ਕੀਤੀ ਜਾਵੇਗੀ।
ਸਾਰੇ ਸਤਿਗੁਰੂ, ਅਸਲੀ ਸਤਿਗੁਰੂ, ਉਹ ਮਾਨਵਤਾ ਨੂੰ ਜਿਆਦਾਤਰ ਆਪਣੀ ਸ਼ਕਤੀ ਦੁਆਰਾ ਅਸੀਸ ਦੇਣਗੇ। ਭਾਵੇਂ ਜੇਕਰ ਉਹ ਵਿਆਕਤੀ ਉਨਾਂ ਨੂੰ ਨਾ ਜਾਣਦੇ ਹੋਣ, ਉਹ ਅਜ਼ੇ ਵੀ ਸਮੁਚੇ ਸੰਸਾਰ ਨੂੰ ਉਚਾ ਚੁਕਣਗੇ, ਉਨਾਂ ਦੀ ਆਪਣੀ ਪੀੜੀ ਵਿਚ, ਬਿਨਾਂਸ਼ਕ, ਉਨਾਂ ਦੇ ਸਮੇਂ ਦੌਰਾਨ। ਸਾਰਿਆਂ ਨੂੰ ਨਹੀਂ, ਬਿਨਾਂਸ਼ਕ, ਸਾਰਿਆਂ ਨੂੰ ਨਹੀਂ। ਕਈ ਇਤਨੇ ਦੁਸ਼ਟ ਹਨ, ਕਈ ਸ਼ੈਤਾਨ ਹਨ, ਸੋ ਉਨਾਂ ਨੂੰ ਭੌਤਿਕ ਕਾਨੂੰਨ ਦੁਆਰਾ ਸਜ਼ਾ ਮਿਲਣੀ ਚਾਹੀਦੀ ਹੈ। ਪਰ ਉਹ ਜਿਹੜੇ ਚੰਗੇ ਅਤੇ ਨੇਕ ਹਨ, ਭਾਵੇਂ ਉਹ ਨਹੀਂ ਜਾਣਦੇ ਸੀ ਕਿ ਉਸ ਸਮੇਂ ਈਸਾ ਮੌਜ਼ੂਦ ਸਨ, ਉਹ ਬੁਧਾਂ ਬਾਰੇ ਜਾਂ ਕਿਸੇ ਚੀਜ਼ ਬਾਰੇ ਨਹੀਂ ਜਾਣਦੇ ਸਨ, ਉਨਾਂ ਨੂੰ ਅਜ਼ੇ ਵੀ ਬਖਸ਼ਿਸ਼ ਮਿਲੇਗੀ। ਕਿਉਂਕਿ ਜੇਕਰ ਇਕ ਬੁਧ ਜਾਂ ਕਰਾਇਸਟ ਸੰਸਾਰ ਵਿਚ ਮੌਜੂਦ ਹਨ, ਉਨਾਂ ਦੀ ਸ਼ਕਤੀ ਹਰ ਥਾਂ ਵਿਆਪਕ ਹੈ।
ਉਹ ਕਰਮਾਂ ਦੇ ਕਾਨੂੰਨ ਨੂੰ ਨਹੀਂ ਯੂਹਦੇ; ਉਹ ਮਨੁਖੀ ਸੁਭਾਅ ਦੀ ਸੁਤੰਤਰ ਇਛਾ ਵਿਚ ਦਖਲ ਨਹੀਂ ਦਿੰਦੇ, ਜਿਵੇਂ ਉਹ ਇਹ ਕਰਨਾ ਚਾਹੁੰਦੇ ਹਨ, ਉਹ ਉਹ ਕਰਨਾ ਚਾਹੁੰਦੇ ਹਨ। ਖੈਰ, ਜਿਸ ਕਿਸੇ ਕੋਲ ਅਜਿਹਾ ਕੋਈ ਵਿਰੋਧਾਭਾਸ ਨਹੀਂ ਹੈ ਚੰਗਿਆਈ ਅਤੇ ਸ਼ਾਂਤੀ, ਅਤੇ ਪ੍ਰਮਾਤਮਾ ਦੇ ਹੁਕਮਾਂ ਪ੍ਰਤੀ, ਫਿਰ ਬੁਧ, ਕਰਾਇਸਟ - ਸਤਿਗੁਰੂ - ਉਨਾਂ ਸਾਰਿਆਂ ਨੂੰ ਇਕ ਵਧੇਰੇ ਉਚੇਰੇ ਸਵਰਗ ਨੂੰ ਉਚਾ ਚੁਕ ਸਕਦੇ ਹਨ ਅਤੇ ਉਨਾਂ ਨੂੰ ਉਥੋਂ ਉਪਰ ਵਲ ਨੂੰ ਸਿਖਾ ਸਕਦੇ ਹਨ। ਜਿਵੇਂ ਕੁਝ ਮਨੁਖ ਜਿਹੜੇ ਐਸਟਰਲ ਪਧਰ ਤੋਂ ਹੋਰ ਅਗੇ ਨਹੀਂ ਜਾ ਸਕਦੇ , ਐਸਟਰਲ ਸਵਰਗ - ਬੁਧ ਉਥੇ ਹੋਣਗੇ, ਪ੍ਰਗਟ ਹੋਣਗੇ। ਬੁਧ ਦੇ ਕੋਲ ਸਿਰਫ ਇਕ ਸਰੀਰ ਨਹੀਂ ਹੈ; ਇਥੋਂ ਤਕ ਭੌਤਿਕ ਸੰਸਾਰ ਵਿਚ, ਕਰਾਇਸਟ, ਬੁਧ, ਸਾਰੇ ਸਤਿਗੁਰੂਆਂ ਕੋਲ ਬਹੁਤ, ਬਹੁਤ, ਅਣਗਿਣਤ ਪ੍ਰਗਟ ਰੋਸ਼ਨੀ ਵਾਲੇ ਸਰੀਰ ਹਨ। ਇਸ ਦਾ ਭਾਵ ਹੈ ਉਹ ਕਿਸੇ ਵੀ ਜਗਾ ਪ੍ਰਗਟ ਹੋ ਸਕਦੇ ਹਨ ਜਿਨਾਂ ਨੂੰ ਲੋੜ ਹੋਵੇ ਉਨਾਂ ਦੀ ਮਦਦ ਕਰਨ ਲਈ - ਭਾਵੇਂ ਉਹ ਵਿਆਕਤੀ ਉਨਾਂ ਨੂੰ ਨਹੀਂ ਦੇਖ ਸਕਦਾ - ਇਸ ਤਰਾਂ, ਪਹਿਲੇ ਹੀ ਕੁਝ ਹਦ ਤਕ ਉਨਾਂ ਨੂੰ ਗਿਆਨ ਦਿੰਦੇ ਹਨ। ਅਤੇ ਜਦੋਂ ਉਹ ਵਿਆਕਤੀ ਮਰਦਾ ਹੈ, ਬੁਧ ਦੀ ਭੌਤਿਕ ਮੌਜ਼ੂਦਗੀ, ਬੇਹਦ ਸ਼ਕਤੀ ਨਾਲ, ਉਹ ਵਿਆਕਤੀ ਜਿਸ ਕਿਸੇ ਪਧਰ ਦਾ ਉਹ ਹਕਦਾਰ ਹੋਵੇ ਉਥੇ ਲਿਜਾਣਗੇ।
ਭਾਵੇਂ ਐਸਟਰ ਪਧਰ, ਬੁਧ ਉਥੇ ਵੀ ਹੋਣਗੇ, ਅਤੇ ਉਸ ਵਿਆਕਤੀ ਨੂੰ ਸਿਖਾਉਣਗੇ ਜਦੋਂ ਤਕ ਉਹ ਇਕ ਵਧੇਰੇ ਉਚੇਰੇ ਪਧਰ ਤਕ, ਬੁਧ ਧਰਤੀ ਤਕ ਨਹੀਂ ਪਹੁੰਚ ਜਾਂਦਾ, ਮਿਸਾਲ ਵਜੋਂ, ਉਸ ਤਰਾਂ। ਸੋ ਇਸੇ ਕਰਕੇ ਅਸੀਂ ਉਨਾਂ ਨੂੰ "ਵਿਸ਼ਵੀ ਮੁਕਤੀਦਾਤੇ" ਬੁਲਾਉਂਦੇ ਹਾਂ। ਸੋ, ਕਰਾਇਸਟ ਬਸ ਆਪਣੇ ਮੁਠੀ ਭਰ ਦੇ ਪੈਰੋਕਾਰਾਂ ਲਈ ਹੀ ਨਹੀਂ ਮਰਦੇ, ਜਾਂ ਕਿਤਨੇ ਵੀ ਪੈਰੋਕਾਰ ਭਗਵਾਨ ਕੋਲ ਹੋਣ ਉਸ ਸਮੇਂ। ਜਾਂ, ਬੁਧ ਨਹੀਂ ਮਰਦੇ, ਅਤੇ ਫਿਰ ਜਾਂਦੇ ਅਤੇ ਸਿਰਫ ਆਪਣੇ ਹਜ਼ਾਰਾਂ ਕੁ ਅਨੁਯਾਈਆਂ ਅਤੇ ਪੈਰੋਕਾਰਾਂ ਨੂੰ ਹੀ ਬਚਾਉਂਦੇ। ਨਹੀਂ, ਨਹੀਂ। ਉਨਾਂ ਨੂੰ ਉਸ ਨਾਲੋਂ ਵਧ ਕਰਨਾ ਪੈਂਦਾ ਹੈ। ਉਨਾਂ ਦੇ ਜੀਵਨਕਾਲ ਵਿਚ ਸਮੁਚੇ ਸੰਸਾਰ ਦੀ ਮਦਦ ਕੀਤੀ ਜਾਵੇਗੀ, ਗਿਆਨ ਪ੍ਰਾਪਤ ਕਰਨਗੇ, ਉਨਾਂ ਦੁਆਰਾ ਮੁਕਤ ਕੀਤੇ ਜਾਣਗੇ। ਅਤੇ ਉਸ ਤੋਂ ਬਾਅਦ, ਕੁਝ ਹੋਰ ਪੀੜੀਆਂ ਲਈ, ਜਿਵੇਂ ਮੈਂ ਤੁਹਾਨੂੰ ਦਸਿਆ ਸੀ, 200 ਸਾਲਾਂ ਤਕ, ਜਾਂ ਸ਼ਾਇਦ ਥੋੜੇ ਹੋਰ ਸਮੇਂ ਤਕ, 300 ਸਾਲਾਂ ਤਕ, ਉਸ ਸਤਿਗੁਰੂ ਦੀ ਸ਼ਕਤੀ ਉਤੇ ਨਿਰਭਰ ਕਰਦਾ ਹੈ। ਫਿਰ ਉਹ ਪੀੜੀਆਂ ਦੀ ਵੀ ਮਦਦ ਕੀਤੀ ਜਾਵੇਗੀ ਬੁਧ ਦੀ ਧਰਤੀ ਉਤੇ ਬਚੀ ਖੁਚੀ ਸ਼ਕਤੀ ਦੇ ਕਾਰਨ ਉਨਾਂ ਦੇ ਨਿਰਵਾਣਾ ਨੂੰ ਚਲੇ ਜਾਣ ਤੋਂ ਬਾਅਦ।
ਇਸੇ ਕਰਕੇ ਇਹ ਸਤਿਗੁਰੂ, ਉਹ ਬੇਹਦ ਮਹਾਨ ਹਨ। ਅਸੀਂ ਉਨਾਂ ਦਾ ਕਦੇ ਕਾਫੀ ਧੰਨਵਾਦ ਨਹੀਂ ਕਰ ਸਕਦੇ - ਜੇਕਰ ਅਸੀਂ ਆਪਣੇ ਗੋਡਿਆਂ ਭਾਰ ਇਕ ਸਮੁਚੇ ਜੀਵਨਕਾਲ ਤਕ, ਅਨੇਕ ਹੀ ਜੀਵਨਕਾਲਾਂ ਤਕ ਉਨਾਂ ਦਾ ਧੰਨਵਾਦ ਕਰਦੇ ਹਾਂ, ਉਨਾਂ ਦੀ ਉਸਤਤੀ ਕਰਦੇ ਹਾਂ, ਅਸੀਂ ਉਨਾਂ ਦੀ ਰਹਿਮਦਿਲੀ, ਮਿਹਰਬਾਨੀ ਲਈ ਕਦੇ ਨਹੀਂ ਭੁਗਤਾਨ ਕਰ ਸਕਦੇ। ਮੈਂ ਸਾਰਾ ਸਮਾਂ ਆਭਾਰੀ ਹਾਂ। ਤੁਹਾਡਾ ਧੰਨਵਾਦ, ਸਾਰੇ ਸਤਿਗੁਰੂਆਂ ਦਾ। ਅਤੇ, ਬਿਨਾਂਸ਼ਕ, ਮੈਂ ਸਰਬਸ਼ਕਤੀਮਾਨ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ ਸਾਨੂੰ ਇਹ ਸਤਿਗੁਰੂ ਦੇਣ ਲਈ ਜਿਹੜੇ ਜਨਮ ਦਰ ਜਨਮ ਆਉਂਦੇ ਹਨ ਸਾਨੂੰ ਪ੍ਰਮਾਤਮਾ ਦੀਆਂ ਸਿਖਿਆਵਾਂ ਬਾਰੇ ਯਾਦ ਦਿਵਾਉਂਦੇ, ਸਾਡੀਆਂ ਆਤਮਾਵਾਂ ਨੂੰ ਉਚਾ ਚੁਕਣ ਲਈ ਅਤੇ ਸਾਨੂੰ ਮੁਕਤ ਕਰਨ ਲਈ ਆਸ਼ੀਰਵਾਦ ਅਤੇ ਸ਼ਕਤੀ ਲਿਆਉਂਦੇ। ਸਾਨੂੰ ਹਮੇਸ਼ਾਂ ਉਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਪ੍ਰਮਾਤਮਾ ਦੀ ਮਿਹਰ ਵਿਚ, ਕਿ ਕੋਈ ਵੀ ਗ੍ਰਹਿ, ਕੋਈ ਵੀ ਸੰਸਾਰ, ਜੇਕਰ ਉਨਾਂ ਕੋਲ ਕੋਈ ਸਤਿਗੁਰੂ ਹੋਵੇ ਵੀ, ਉਹ ਗ੍ਰਹਿ, ਉਹ ਸੰਸਾਰ, ਇਤਨਾ ਖੁਸ਼ਕਿਸਮਤ ਹੈ।
ਸਿਰਫ ਨਰਕ ਵਿਚ, ਇਹ ਬਹੁਤ ਮੁਸ਼ਕਲ ਹੈ ਬਚਾਉਣਾ - ਪਰ ਕੁਝ ਸਤਿਗੁਰੂ ਅਜ਼ੇ ਵੀ ਕਰ ਸਕਦੇ ਹਨ। ਅਤੇ ਇਥੋਂ ਤਕ ਇਕ ਗੁਰੂ ਜਿਵੇਂ ਸੀਟੀਗਰਬਾ, ਆਰਥ ਸਟੋਰ ਬੋਧੀਸਾਤਵਾ, ਅਜ਼ੇ ਵੀ ਨਰਕ ਵਿਚ ਹੈ ਨਰਕੀ ਲੋਕਾਂ ਦੀ ਮਦਦ ਕਰ ਰਿਹਾ, ਉਨਾਂ ਨੂੰ ਸਿਖਾ ਰਿਹਾ, ਤਾਂਕਿ ਉਹ ਘਟੋ ਘਟ ਪ੍ਰਮਾਤਮਾ ਨੂੰ ਯਾਦ ਕਰ ਸਕਣ - ਜਿਸ ਦੀ ਵੀ ਉਹ (ਮਦਦ) ਕਰ ਸਕਦਾ ਹੈ। ਕਈਆਂ ਕੋਲ ਬਹੁਤ ਜਿਆਦਾ ਭਾਰੇ ਕਰਮ ਹਨ, ਉਹ ਨਹੀਂ ਕਰ ਸਕਦਾ, ਪਰ ਜਿਸ ਕਿਸੇ ਨੂੰ ਉਹ ਕਰ ਸਕਦਾ, ਉਹ ਉਨਾਂ ਨੂੰ ਯਾਦ ਦਿਲਾਉਣ ਦੀ ਕੋਸ਼ਿਸ਼ ਕਰਦਾ ਹੈ, ਅਤੇ ਫਿਰ ਉਹ ਨਰਕ ਤੋਂ ਮੁਕਤ ਹੋ ਜਾਣਗੇ, ਗਰੇਡੁਏਸ਼ਨ ਤੋਂ ਬਾਅਦ, ਬਿਨਾਂਸ਼ਕ।
ਹੁਣ, ਮੈਂ ਆਸ ਕਰਦੀ ਹਾਂ ਤੁਸੀਂ ਸਮਝਦੇ ਹੋ ਕਿ ਸਤਿਗੁਰੂ ਬਸ ਸਭ ਚੀਜ਼ ਨੂੰ ਹੂਲਾ ਹੂਪ ਅਤੇ ਬਦਲਣ ਲਈ ਨਹੀਂ ਆਉਂਦੇ। ਕਿਉਂਕਿ ਇਹ ਮਨੁਖਾਂ ਦੀ ਪਰਿਪਕਤਾ ਉਤੇ , ਰੂਹਾਨੀ ਪਰਿਪਕਤਾ ਉਤੇ ਨਿਰਭਰ ਕਰਨਾ ਪੈਂਦਾ ਹੈ। ਅਤੇ ਉਹਦਾ, ਤੁਹਾਨੂੰ ਆਦਰ ਕਰਨਾ ਚਾਹੀਦਾ ਹੈ। ਜੇਕਰ ਅਸੀਂ ਇਸ ਮੁਕਤੀ ਬਾਰੇ, ਅਤੇ ਪ੍ਰਮਾਤਮਾ ਦੀ ਸ਼ਕਤੀ, ਪ੍ਰਮਾਤਮਾ ਦੇ ਜੀਵਨ ਢੰਗ, ਅਤੇ ਪ੍ਰਮਾਤਮਾ ਦੇ ਸਵਰਗਾਂ ਨੂੰ ਮਾਰਗ ਬਾਰੇ ਗਲਾਂ ਕਰਦੇ ਰਹੇ ਹਾਂ, ਇਹਨਾਂ ਸਾਰੇ ਦਹਾਕਿਆਂ ਲਈ, ਅਤੇ ਕੁਝ ਨਹੀਂ ਸੁਣਦੇ, ਫਿਰ ਉਹ ਬਸ ਨਹੀਂ ਸੁਣਦੇ। ਉਨਾਂ ਦਾ ਅਜ਼ੇ ਵਡੇ, ਸਿਆਣੇ ਹੋਣ ਦਾ ਸਮਾਂ ਨਹੀਂ ਹੈ ।
ਉਥੇ ਇਕ ਚੁਟਕਲਾ ਸੀ - ਪਹਿਲਾਂ, ਮੈਂ ਤੁਹਾਨੂੰ ਦਸਿਆ ਸੀ, ਪਰ ਮੈਂ ਤੁਹਾਨੂੰ ਦੁਬਾਰਾ ਦਸਦੀ ਹਾਂ। ਇਕ ਵਿਆਕਤੀ ਕੋਲ ਇਕ ਜੂਆ ਖੇਡਣ ਦੀ ਆਦਤ ਸੀ। ਉਹ ਹਰ ਰੋਜ਼ ਜੂਆ ਖੇਡਦਾ ਸੀ ਉਸ ਦੇ ਦੋਸਤਾਂ ਵਿਚੋਂ ਇਕ ਨੇ, ਇਕ ਤਥਾ-ਕਥਿਤ ਜਾਣਕਾਰ - ਪਹਿਲਾਂ, ਇਹ ਦੋਸਤ ਗਿਆਨਵਾਨ ਸੀ, ਉਹਦੇ ਨਾਲ ਸੀ। ਅਤੇ ਫਿਰ ਕਿਵੇਂ ਨਾ ਕਿਵੇਂ, ਉਹ ਗਿਆਨਵਾਨ ਹੋ ਗਿਆ, ਇਕ ਸਤਿਗੁਰੂ ਨੂੰ ਮਿਲ ਪਿਆ। ਸੋ, ਉਸ ਨੇ ਦੇਖਿਆ ਉਸ ਦਾ ਦੋਸਤ ਅਜ਼ੇ ਵੀ ਇਸ ਕਿਸਮ ਦੇ ਜੂਏ ਦੇ ਮਹੌਲ ਵਿਚ ਉਲਝਿਆ ਹੋਇਆ ਸੀ ਅਤੇ ਆਦੀ, ਸਭ ਕੁਝ ਗੁਆ ਦਿੰਦਾ ਅਤੇ ਬਹੁਤ ਦੁਖ ਝਲਦਾ, ਅਤੇ ਅਜ਼ੇ ਵੀ ਉਥੇ ਰਹਿਣਾ ਪਸੰਦ ਕਰਦਾ। ਸੋ, ਉਸ ਨੇ ਆਪਣੀ ਸ਼ਕਤੀ ਨਾਲ ਉਸ ਨੂੰ ਸਵਰਗ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ - ਸਵਰਗ ਨੂੰ ਲੈ ਗਿਆ ਉਸ ਨੂੰ ਦਿਖਾਉਣ ਲਈ ਸਵਰਗ ਕਿਤਨਾ ਖੂਬਸੂਰਤ ਅਤੇ ਚੰਗਾ ਹੈ ਅਤੇ ਉਹ ਸਭ। ਅਤੇ ਉਹ ਦੋਸਤ, ਅਣਜਾਣ ਦੋਸਤ, ਨੇ ਉਸ ਨੂੰ ਪੁਛਿਆ, "ਕੀ ਇਥੇ ਕੋਈ ਜੂਆ ਖੇਡਣ ਵਾਲੀ ਜਗਾ ਹੈ?" ਅਤੇ ਦੋਸਤ ਨੇ ਕਿਹਾ, "ਬਿਨਾਂਸ਼ਕ ਨਹੀਂ। ਇਹ ਸਵਰਗ ਹੈ। ਤੁਹਾਨੂੰ ਜਾਨਣਾ ਚਾਹੀਦਾ ਹੈ, ਇਹ ਤੁਹਾਡੇ ਲਈ ਖੂਬਸੂਰਤ ਅਤੇ ਬਿਹਤਰ ਹੈ। ਹੋਰ ਨਾ ਜਾਓ ਅਤੇ ਜੂਆ ਖੇਡੋ। ਬਸ ਮੇਰੇ ਸਤਿਗੁਰੂ ਦਾ ਅਨੁਸਰਨ ਕਰੋ, ਅਤੇ ਫਿਰ ਤੁਸੀਂ ਮੁਕਤ ਹੋ ਜਾਵੋਂਗੇ।" ਉਸ ਨੇ ਕਿਹਾ, "ਨਹੀਂ, ਮੈਂ ਜੂਆ ਖੇਡਣਾ ਚਾਹੁੰਦਾ ਹਾਂ। ਜੇਕਰ ਸਵਰਗ ਵਿਚ ਇਹ ਨਹੀਂ ਹੈ, ਮੈਂ ਇਥੇ ਨਹੀਂ ਰਹਿਣਾ ਚਾਹੁੰਦਾ।" ਤੁਸੀਂ ਉਹ ਦੇਖਿਆ?
ਸੋ, ਇਹ ਇਕ ਚੁਟਕਲਾ ਹੋ ਸਕਦਾ ਹੈ, ਪਰ ਇਹ ਬਹੁਤ ਸਾਰੇ ਲੋਕਾਂ ਨਾਲ ਅਸਲੀਅਤ ਵੀ ਹੈ। ਅਤੇ ਤੁਸੀਂ ਇਹ ਨਹੀਂ ਬਦਲ ਸਕਦੇ, ਤੁਸੀਂ ਨਹੀਂ ਚਾਹੁੰਦੇ... ਬਸ ਉਨਾਂ ਨੂੰ ਆਪਣੇ ਆਪ ਨੂੰ ਜਾਗਰੂਕ ਹੋਣ ਦੇਵੋ। ਕਿਸੇ ਦਿਨ, ਜੇਕਰ ਉਹ ਲੰਮੇ, ਲੰਮੇ, ਲੰਮੇ ਟ੍ਰੀਲੀਅਨ ਸਾਲਾਂ ਤੋਂ ਬਾਅਦ ਜਾਗਣਾ ਚਾਹੁਣ, ਫਿਰ ਇਹ ਉਨਾਂ ਦੀ ਚੋਣ ਹੈ। ਜੇਕਰ ਉਹ ਘਰ ਨੂੰ ਹੁਣ ਜਾਣਾ ਚਾਹੁੰਦੇ ਹਨ, ਹੁਣੇ ਜਾਗਰੂਕ ਹੋਣਾ, ਹੁਣੇ ਗਿਆਨ ਪ੍ਰਾਪਤ ਕਰਨਾ, ਅਤੇ ਪ੍ਰਮਾਤਮਾ ਨੂੰ ਹੁਣੇ ਵਾਪਸ ਜਾਣਾ, ਫਿਰ ਅਸੀਂ ਉਨਾਂ ਦੀ, ਤੁਰੰਤ ਹੀ, ਮਦਦ ਕਰ ਸਕਦੇ ਹਾਂ। ਉਹ ਪ੍ਰਮਾਤਮਾ ਨੂੰ ਤੁਰੰਤ ਹੀ ਦੇਖ ਸਕਣਗੇ, ਜਿਵੇਂ ਤੁਸੀਂ ਦੇਖਿਆ ਹੈ। ਤੁਸੀਂ ਉਹ ਜਾਣਦੇ ਹੋ। ਪਰ ਜੇਕਰ ਉਹ ਨਹੀਂ ਚਾਹੁੰਦੇ, ਤੁਸੀਂ ਉਨਾਂ ਨੂੰ ਮਜ਼ਬੂਰ ਨਹੀਂ ਕਰ ਸਕਦੇ।
ਬਸ ਜਿਵੇਂ ਹਸਪਤਾਲ ਵਿਚ ਡਾਕਟਰ ਸਾਰੇ ਆਪਣੇ ਮਰੀਜ਼ਾਂ ਨੂੰ ਬਚਾਉਣਾ ਚਾਹੁੰਦੇ ਹਨ ਅਤੇ ਉਨਾਂ ਨੂੰ ਰਾਜ਼ੀ ਕਰਨਾ। ਪਰ ਜੇਕਰ ਇਕ ਵਿਆਕਤੀ ਇਹ ਨਾ ਚਾਹੇ, ਸਮਝੌਤੇ ਤੇ ਦਸਤਖਤ ਨਹੀਂ ਕਰਦਾ, ਫਿਰ ਡਾਕਟਰ ਉਸ ਦਾ ਅਪਰੇਸ਼ਨ ਜਾਂ ਖਾਸ ਇਲਾਜ਼ ਨਹੀਂ ਕਰ ਸਕਦਾ। ਜਦ ਤਕ, ਸ਼ਾਇਦ ਉਹ ਵਿਆਕਤੀ ਪਹਿਲੇ ਹੀ ਬੇਹੋਸ਼ ਹੋਵੇ, ਬੇਹੋਸ਼ੀ ਵਿਚ, ਅਤੇ ਸ਼ਾਇਦ ਉਸ ਦੇ ਪ੍ਰੀਵਾਰ ਦੇ ਮੈਂਬਰਾਂ ਵਿਚੋਂ ਇਕ ਦਸਤਖਤ ਕਰ ਸਕਦਾ ਹੈ ਕਿ ਡਾਕਟਰ ਨੂੰ ਇਜ਼ਾਜ਼ਤ ਹੈ ਤੁਰੰਤ ਸਰਜ਼ਰੀ ਕਰਨ ਲਈ ਜਾਂ ਕੁਝ ਬਹੁਤ ਖਾਸ ਅਤੇ ਸ਼ਾਇਦ ਸ਼ਕੀ ਇਲਾਜ ਕਰਨ ਲਈ ਉਸ ਮਰੀਜ਼ ਦੀ ਮਦਦ ਕਰਨ ਲਈ, ਫਿਰ ਡਾਕਟਰ ਕਰ ਸਕਦਾ ਹੈ। ਸੋ, ਇਹ ਬਸ ਮਨੁਖਾਂ ਨਾਲ ਉਵੇਂ ਹੈ - ਉਹ ਨਹੀਂ ਘਰ ਨੂੰ ਵਾਪਸ ਜਾਣਾ ਚਾਹੁੰਦੇ ਜਦੋਂ ਤਕ ਉਹਨਾਂ ਨੂੰ ਬਹੁਤ ਕੁਟਿਆ ਜਾਂਦਾ ਹੈ, ਜਨਮ ਦਰ ਜਨਮ, ਅਤੇ ਇਹ ਹੋਰ ਨਹੀਂ ਸਹਿਣ ਕਰ ਸਕਦੇ। ਫਿਰ, ਉਹ ਘਰ ਨੂੰ ਜਾਣ ਲਈ ਮੰਗ ਕਰਦੇ ਹਨ। ਫਿਰ ਅਸੀਂ ਤਿਆਰ ਹਾਂ, ਪਾਸੇ ਖਲੋਤੇ, ਕਿਸੇ ਵੀ ਸਮੇਂ। ਸੋ, ਕ੍ਰਿਪਾ ਕਰਕੇ ਮੈਨੂੰ ਮਜ਼ਬੂਰ ਨਾ ਕਰੋ, ਮੈਨੂੰ ਉਹ ਕਰਨ ਲਈ ਤੰਗ ਨਾ ਕਰੋ। ਮੈਂ ਕੁਝ ਹੋਰ ਨਹੀਂ ਚਾਹੁੰਦੀ ਉਹਦੇ ਨਾਲੋਂ ਜੋ ਤੁਸੀਂ ਚਾਹੁੰਦੇ ਹੋ, ਪਰ ਇਹ ਬ੍ਰਹਿਮੰਡ ਦਾ ਸੁਭਾਅ ਹੈ, ਇਸ ਤਰਾਂ।
ਕ੍ਰਿਪਾ ਕਰਕੇ ਬਸ ਉਨਾਂ ਲਈ ਪ੍ਰਾਰਥਨਾ ਕਰੋ, ਸੰਸਾਰ ਲਈ ਪ੍ਰਾਰਥਨਾ ਕਰੋ, ਤਾਂਕਿ ਉਹ ਜਾਗ ਜਾਣ, ਮਾਫੀ ਮੰਗਣ ਲਈ, ਅਤੇ ਮੁਕਤੀ ਮੰਗਣ ਲਈ, ਉਨਾਂ ਦੇ ਖੁਦ ਆਪ ਲਈ। ਰੋਣ ਦੀ ਬਜਾਏ, ਅਸੀਂ ਬਹੁਤਾ ਨਹੀਂ ਕਰ ਸਕਦੇ। ਬਸ ਜਿਵੇਂ ਸਾਰੇ ਸਵਰਗ ਰੋਂਦੇ ਹਨ, ਮੈਨੂੰ ਦੁਖੀ ਹੁੰਦਿਆਂ ਦੇਖਦੇ ਹੋਏ, ਪਰ ਉਹ ਬਹੁਤਾ ਨਹੀਂ ਕਰ ਸਕਦੇ, ਕਿਉਂਕਿ ਮੈਂ ਮਨੁਖਾਂ ਦੀ ਪੀੜਾ ਚੁਕਣੀ ਚਾਹੁੰਦੀ ਹਾਂ, ਉਨਾਂ ਦੇ ਕਰਮਾਂ ਦੇ ਕਰਜ਼ ਨੂੰ ਘਟ ਕਰਨ ਲਈ। ਇਸ ਤਰੀਕੇ ਵਿਚ ਦੀ ਧਰਤੀ ਦੇ ਜੀਵਾਂ ਨੂੰ ਉਚਾ ਚੁਕਣ ਮੇਰੀ ਇਛਾ ਹੈ। ਉਨਾਂ ਨੂੰ ਮੇਰੇ ਇਛਾ ਦੇ ਵਿਰੁਧ ਜਾਣ ਦੀ ਇਜ਼ਾਜ਼ਤ ਨਹੀਂ ਹੈ, ਉਨਾਂ ਹਮਦਰਦੀ ਸਵਰਗਾਂ ਕੋਲ!
Testimony by a member of our Supreme Master Ching Hai International Association (all vegans): ਇਕ ਦਿਨ, ਮੈਡੀਟੇਸ਼ਨ ਦੌਰਾਨ, ਮੈਂ ਸਤਿਗੁਰੂ ਦੀ ਐਨਰਜ਼ੀ ਖੇਤਰ ਵਿਚ ਪ੍ਰਵੇਸ਼ ਕੀਤਾ। ਜਿਉਂ ਮੈਂ ਮੈਡੀਟੇਸ਼ਨ ਕਰ ਰਹੀ ਸੀ, ਮੈਂ ਉਪਰੋਂ ਬ੍ਰਹਿਮੰਡ ਤੋਂ ਦੇਖਿਆ। ਤੁਹਾਡਾ ਧਰਮਾ ਸਰੀਰ ਬਹੁਤ ਵਿਸ਼ਾਲ ਸੀ, ਸਾਰੀ ਧਰਤੀ ਨੂੰ ਘੇਰ ਰਿਹਾ ਸੀ। ਤੁਹਾਡਾ ਧਰਮਾ ਸਰੀਰ ਬਹੁਤ ਹੀ ਵਿਸ਼ਾਲ ਸੀ, ਪਰ ਬਸ ਰੋਸ਼ਨੀ ਸੀ। (ਸਮਝੇ।) ਤੁਹਾਡੀ ਮਹਾਨ ਰੋਸ਼ਨੀ ਨੇ ਸਮੁਚੀ ਧਰਤੀ ਨੂੰ ਘੇਰਿਆ ਹੋਇਆ ਸੀ। ਅਤੇ ਫਿਰ, ਉਥੇ ਇਕ ਹੋਰ ਸਰੀਰ ਸੀ, ਤੁਸੀਂ ਇਕ ਬਹੁਤ ਹੀ ਵਡੇ ਸਰੀਰ ਵਿਚ ਦੀ ਬਦਲ ਗਏ ਅਤੇ ਸਾਰੇ ਸੰਵੇਦਨਸ਼ੀਲ ਜੀਵਾਂ ਨੂੰ ਤੁਹਾਡੇ ਸਰੀਰ ਵਿਚ ਲਪੇਟੇ ਹੋਏ ਸਨ। ਤੁਹਾਡੇ ਬਹੁਤ ਵਡੇ ਹਥਾਂ ਨੇ ਸਾਰੇ ਜੀਵਾਂ ਨੂੰ ਗਲੇ ਲਗਾਇਆ, ਉੇਨਾਂ ਨੂੰ ਪਲੋਸ ਰਹੇ, ਪਿਆਰ ਦੇ ਰਹੇ ਸਨ। ਉਨਾਂ ਨੂੰ ਪਲੋਸਣ ਤੋਂ ਬਾਅਦ, ਤੁਹਾਡਾ ਰੋਸ਼ਨੀ ਵਾਲਾ ਸਰੀਰ ਹੌਲੀ ਹੌਲੀ ਪਿਘਲ ਗਿਆ, ਪਿਘਲ ਗਿਆ, ਵਹਿ ਰਿਹਾ ਸੀ ਸੰਵੇਦਨਸ਼ੀਲ ਜੀਵਾਂ ਵਿਚ। ਉਸ ਸਮੇਂ, ਮੈਂ ਤੁਹਾਡੀ ਮਹਾਨ ਕੁਰਬਾਨੀ ਦੇਖੀ। ਸਭ ਚੀਜ਼ ਜਿਵੇਂ ਕਿਸੇ ਕਿਸਮ ਦੀ ਐਨਰਜ਼ੀ ਸੀ। ਸਿਰਫ ਜੀਵ ਉਸ ਐਨਰਜ਼ੀ ਅੰਦਰ ਇਹ ਮਹਿਸੂਸ ਕਰ ਸਕਦੇ ਹਨ। ਕਿਉਂਕਿ ਇਹ ਐਨਰਜ਼ੀ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਸਮੁਚ ਬ੍ਰਹਿਮੰਡ ਉਪਰ ਅਤੇ ਬਹੁਤ ਸਾਰੇ ਜੀਵ ਸਮੁਚੇ ਬ੍ਰਹਿਮੰਡ ਵਿਚ, ਉਹ ਸਾਰੇ ਤੁਹਾਡੀ ਮਹਾਨਤਾ ਬਾਰੇ ਜਾਂਣਦੇ ਹਨ। ਸਿਰਫ ਧਰਤੀ ਉਤੇ ਮਨੁਖੀ ਜੀਵ ਨਹੀਂ ਸਮਝਦੇ, ਉਨਾਂ ਵਿਚੋਂ ਕੋਈ ਨਹੀਂ ਸਮਝਦਾ, ਕੋਈ ਨਹੀਂ ਇਸ ਬਾਰੇ ਜਾਣਦਾ। ਜਦੋਂ ਮੈਂ ਉਹ ਦੇਖਿਆ, ਮੈਂ ਰੋਣ ਲਗ ਪਈ। ਬ੍ਰਹਿਮੰਡ ਉਪਰ, ਉਹਨਾਂ ਕੋਲ ਤੁਹਾਡੇ ਲਈ ਡੂੰਘੀ ਹਮਦਰਦੀ ਅਤੇ ਨਿਰਾਸ਼ਾ ਹੈ । ਉਹ ਉਪਰੋਂ ਥਲੇ ਨੂੰ ਦੇਖ ਰਹੇ ਸਨ, ਪਰ ਉਹ ਤੁਹਾਨੂੰ ਨਹੀਂ ਰੋਕ ਸਕੇ, ਕਿਉਂਕਿ ਇਹ ਕੁਰਬਾਨੀ ਤੁਹਾਡੀ ਚੋਣ ਸੀ। ਸੋ ਕੋਈ ਨਹੀਂ ਇਹ ਰੋਕ ਸਕਿਆ। ਅਤੇ ਫਿਰ ਮੈਂ ਗਹਿਰੇ ਤਲ ਤੇ ਤੁਹਾਡੀਆਂ ਅਖਾਂ ਵਿਚ ਦੇਖਿਆ, ਅਤੇ ਤੁਹਾਡੀਆਂ ਅਖਾਂ ਵਿਚ ਉਸ ਸਮੇਂੴ ਉਥੇ ਸਿਰਫ ਸੰਵੇਦਨਸ਼ੀਲ ਜੀਵ ਸਨ, ਕੁਝ ਹੋਰ ਨਹੀਂ ਸਿਵਾਇ ਸੰਵੇਦਨਸ਼ੀਲ ਜੀਵ। ਅਤੇ ਫਿਰ ਕੁਝ ਚੀਜ਼... ਇਹ ਸਭ ਐਨਰਜ਼ੀ, ਸਤਿਗੁਰੂ ਜੀ। ਵਿਆਕਤੀ ਨੂੰ ਇਹ ਸਮਝਣ ਲਈ ਉਸ ਐਨਰਜ਼ੀ ਖੇਤਰ ਵਿਚ ਹੋਣਾ ਜ਼ਰੂਰੀ ਹੈ। ਜੋ ਮੈਂ ਕਿਹਾ ਸਿਰਫ ਇਕ ਛੋਟਾ ਜਿਹਾ ਹਿਸਾ ਹੈ ਬਿਆਨ ਕੀਤਾ ਗਿਆ। (ਮੈਂ ਜਾਣਦੀ ਹਾਂ। ਹਾਂਜੀ।) ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ , ਮੈਂ ਨਹੀਂ ਜਾਣਦੀ ਇਹ ਕਿਵੇਂ ਬਿਆਨ ਕਰਨਾ ਹੈ। (ਮੈਂ ਜਾਣਦੀ ਹਾਂ।) ਤੁਹਾਡੀਆਂ ਅਖਾਂ ਵਿਚ, ਉਥੇ ਇਕ ਡੂੰਘੀ ਤਾਂਘ ਹੈ ਸੰਵੇਦਨਸ਼ੀਲ ਜੀਵਾਂ ਦੇ ਬਦਲਣ ਲਈ, ਇਕ ਬੇਹਦ ਅਸੀਮ ਪਿਆਰ, ਤਬਦੀਲੀ ਲਈ ਇਕ ਮਹਾਨ ਤਾਂਘ, ਅਤੇ ਇਕ ਡੂੰਘੀ ਨਿਰਾਸ਼ਾ। ਇਹ ਸਭ ਸਤਿਗੁਰੂ ਦੀਆਂ ਭਾਵਨਾਵਾਂ... (ਇਕੋ ਸਮੇਂ, ਹਾਂਜੀ।) ਹਾਂਜੀ, ਉਸ ਐਨਰਜ਼ੀ ਵਿਚ, ਤੁਹਾਡੀ ਵਾਏਬਰੇਸ਼ਨ । ਫਿਰ ਮੈਂ ਡਰ ਗਈ ਸੀ, ਅਤੇ ਰੋਣ ਲਗ ਪਈ, ਕਿਉਂਕਿ ਧਰਤੀ ਉਤੇ ਜੀਵ, ਉਨਾਂ ਦਾ ਪਿਆਰ ਜਿਵੇਂ ਬ੍ਰਹਿਮੰਡ ਵਿਚ ਇਕ ਧੂੜ ਦੀ ਕਣ ਵਾਂਗ ਹੈ। ਉਹ ਕੋਈ ਚੀਜ਼ ਨਹੀਂ ਸਮਝਦੇ। (ਹਾਂਜੀ।) ਸੋ ਮੈਂ ਸਾਡੇ ਪੈਰੋਕਰਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਸਤਿਗੁਰੂ ਦਾ ਹੋਣਾ ਸਚਮੁਚ ਇਕ ਨਾਮੰਨਣਯੋਗ ਆਸ਼ੀਰਵਾਦ ਹੈ। ਜਾਂ ਫਿਰ ਅਸੀ ਲਭ ਸਕੀਏ, ਜਾਂ ਅਸੀਂ ਸਚਮੁਚ ਦੇਖ ਸਕੀਏ, ਅਤੇ ਉਸ ਐਨਰਜ਼ੀ ਖੇਤਰ ਵਿਚ ਪ੍ਰਵੇਸ਼ ਕਰੀਏ, ਅਤੇ ਇਹ ਮਹਿਸੂਸ ਕਰ ਸਕਦੇ ਹਾਂ, ਅਸੀਂ ਇਹ ਨਹੀਂ ਸਮਝ ਸਕਦੇ। ਨਹੀਂ ਤਾਂ, ਇਹ ਬਸ... (ਬਸ ਗਲਾਂ ਹੀ ਹਨ।) ਹਾਂਜੀ, ਸੋ ਸਤਿਗੁਰੂ ਦਾ ਹੋਣਾ ਇਸ ਸਮੇਂ ਸਚਮੁਚ ਅਜਿਹੀ ਇਕ ਆਸ਼ੀਰਵਾਦ ਹੈ ਕਿ ਮੈਂ ਨਹੀਂ ਜਾਣਦੀ ਕਿਵੇਂ ਇਹ ਬਿਆਨ ਕਰਾਂ।
ਕਦੇ ਕਦਾਂਈ ਮੈਂ ਗੁਸੇ ਵੀ ਹੁੰਦੀ ਹਾਂ ਜਿਵੇਂ ਹੁਣ ਤੁਸੀਂ ਹੋ, ਨਾਲੇ ਜਿਵੇਂ ਬਹੁਤ ਹੀ ਪ੍ਰਭੂ ਤੋਂ ਮੰਗ ਕਰਦੀ ਇਹ ਬਦਲਣ ਲਈ - ਇਸ ਸੰਸਾਰ ਨੂੰ ਬਦਲਾਉਣ ਲਈ। ਪਰ ਮੇਰੇ ਖਿਆਲ ਵਿਚ ਉਹ ਕੁਝ ਦੁਖ ਵਿਚ ਦੀ ਲੰਘਣਾ ਚਾਹੁੰਦੇ ਹਨ ਜਾਨਣ ਲਈ ਦੁਖ ਸਹਿਣਾ ਕਿਵੇਂ ਹੈ; ਤਾਂਕਿ ਉਹ ਦੁਖੀ ਲੋਕਾਂ ਦੀ ਮਦਦ ਕਰ ਸਕਣ, ਦੁਖੀ ਜੀਵ, ਬਾਅਦ ਵਿਚ, ਸ਼ਾਇਦ ਇਕ ਸੌ ਸਾਲਾਂ ਵਿਚ, ਹਜ਼ਾਰਾਂ ਸਾਲਾਂ ਵਿਚ, ਮਿਲੀਅਨ ਸਾਲਾਂ ਵਿਚ, ਜਦੋਂ ਉਹ ਗਿਆਨਵਾਨ ਹੋ ਜਾਂਦੇ ਹਨ ਅਤੇ ਮਦਦ ਕਰਨ ਲਈ ਸ਼ਕਤੀ ਹੋਵੇ। ਕੀ ਤੁਸੀਂ ਹੁਣ ਸਮਝਦੇ ਹੋ? ਕਿਉਂਕਿ ਜੇਕਰ ਤੁਸੀਂ ਅਮੀਰ ਹੋ, ਤੁਸੀਂ ਅਮੀਰੀ ਵਿਚ ਜਨਮ ਲਿਆ ਹੈ, ਆਪਣੀ ਸਾਰੀ ਜਿੰਦਗੀ, ਤੁਸੀਂ ਇਥੋਂ ਕਿਸੇ ਤਕ ਕਦੇ ਗਰੀਬ ਖੇਤਰ ਦੇ ਕੋਲੋਂ ਦੀ ਨਹੀਂ ਲ਼ੰਘੋਗੇ ਜਿਥੇ ਕੁਝ ਬੇਘਰ ਲੋਕ ਜਾਂ ਗਰੀਬ ਲੋਕ ਹਨ। ਤੁਸੀਂ ਕਦੇ ਨਹੀਂ ਜਾਣੋਂਗੇ "ਗਰੀਬੀ" ਦਾ ਕੀ ਭਾਵ ਹੈ, ਅਤੇ ਤੁਹਾਡੇ ਕੋਲ ਕਦੇ ਹਮਦਰਦੀ, ਪਿਆਰ, ਜਾਂ ਦਿਆਲਤਾ ਨਹੀਂ ਹੋਵੇਗੀ ਜਾਂ ਉਨਾਂ ਵਿਚਾਰੇ ਗਰੀਬ ਲੋਕਾਂ ਦੀ ਬਿਲਕੁਲ ਵੀ ਮਦਦ ਕਰਨੀ ਚਾਹੋਂ।
ਸੋ ਹੁਣ, ਜੇਕਰ ਉਹ ਘਰ ਨੂੰ ਅਜ਼ੇ ਜਾਣਾ ਨਹੀਂ ਚਾਹੁੰਦੇ, ਫਿਰ ਸਾਨੂੰ ਇਹ ਰਹਿਣ ਦੇਣਾ ਚਾਹੀਦਾ ਹੈ। ਉਨਾਂ ਕੋਲ ਪ੍ਰਮਾਤਮਾ ਉਨਾਂ ਦੀਆਂ ਆਤਮਾਵਾਂ ਦੇ ਅੰਦਰੇ ਹੈ - ਉਹ ਜ਼ਰੂਰ ਜਾਣਦੇ ਹੋਣਗੇ ਉਹ ਕੀ ਚਾਹੁੰਦੇ ਹਨ। ਅਸੀਂ ਬਸ ਉਦਾਸ, ਤਰਸ, ਮਹਿਸੂਸ ਕਰਦੇ ਹਾਂ ਪਰ ਪਾਸੇ ਖਲੋਤੇ ਹਾਂ। ਠੀਕ ਹੈ। ਜੇਕਰ ਮੈਨੂੰ ਕੋਈ ਹੋਰ ਚੀਜ਼ਾਂ ਯਾਦ ਆਈਆਂ, ਫਿਰ ਹੋ ਸਕਦਾ ਮੈਂ ਤੁਹਾਨੂੰ ਅਗਲੀ ਵਾਰ ਦਸਾਂਗੀ। ਕਿਉਂਕਿ ਜੇਕਰ ਮੈਂ ਇਹ ਆਪਣੀ ਟੀਮ ਨੂੰ ਭੇਜਣਾ ਚਾਹੁੰਦੀ ਹਾਂ, ਉਹ ਸਾਰਾ ਦਿਨ, ਸਾਰੀ ਰਾਤ ਕੰਮ ਕਰਦੇ ਰਹਿਣਗੇ, ਇਹਨੂੰ ਜ਼ਲਦੀ ਨਾਲ ਬਾਹਰ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਬਾਹਰ ਨਿਕਾਲਣ ਲਈ। ਅਤੇ ਜੇਕਰ ਇਹ ਬਹੁਤ ਲੰਮਾ ਹੋਵੇ, ਫਿਰ ਉਨਾਂ ਨੂੰ ਬਹੁਤ ਸਖਤ ਕੰਮ ਕਰਨਾ ਪਵੇਗਾ। ਹਰ ਰੋਜ਼, ਉਹ ਬਹੁਤ ਸਖਤ ਕੰਮ ਕਰਦੇ ਹਨ ਪਹਿਲੇ ਹੀ, ਅਤੇ ਹਰ ਵਾਰ ਜਦੋਂ ਉਥੇ ਮੇਰੇ ਵਲੋਂ ਇਕ ਨਵੀਂ ਗਲਬਾਤ ਹੁੰਦੀ ਹੈ, ਉਹਨਾਂ ਨੂੰ ਇਥੋਂ ਤਕ ਵਧੇਰੇ ਸਖਤ ਕੰਮ ਕਰਨਾ ਪੈਂਦਾ, ਬਹੁਤ ਸਖਤ। ਅਤੇ ਮੈਨੂੰ ਵੀ। ਮੈਨੂੰ ਵੀ। ਬਾਅਦ ਵਿਚ, ਜਦੋਂ ਉਹ ਇਹ ਵਾਪਸ ਭੇਜਦੇ ਹਨ, ਮੈਨੂੰ ਚੈਕ ਕਰਨਾ ਪੈਂਦਾ ਜੇਕਰ ਸਭ ਚੀਜ਼ ਸਹੀ ਤਰਾਂ ਲਿਖੀ ਗਈ ਹੈ ਜਾਂ ਨਹੀਂ। ਸੋ, ਅਲਵਿਦਾ ਹੁਣ ਲਈ।
ਮੇਰਾ ਸਾਰਾ ਪਿਆਰ, ਉਨਾਂ ਲਈ ਜਿਹੜੇ ਮੇਰਾ ਅਨੁਸਰਨ ਕਰਦੇ ਹਨ ਜਾਂ ਮੇਰਾ ਅਨੁਸਰਨ ਨਹੀਂ ਕਰਦੇ; ਉਹ ਜਿਹੜੇ ਮੇਰੇ ਨਾਲ ਪਿਆਰ ਕਰਦੇ ਹਨ, ਜਾਂ ਉਹ ਜਿਹੜੇ ਮੇਰੇ ਨਾਲ ਪਿਆਰ ਨਹੀਂ ਕਰਦੇ; ਉਹ ਜਿਹੜੇ ਮੇਰਾ ਸਮਰਥਨ ਕਰਦੇ ਹਨ, ਨਾਲ ਹੀ ਉਹ ਜਿਹੜੇ ਮੇਰੇ ਨਾਲ ਵਿਰੋਧ ਕਰਦੇ ਹਨ, ਅਤੇ ਮੇਰੇ ਨਾਲ ਈਰਖਾ ਕਰਦੇ ਹਨ - ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰਭੂ ਦੇ ਪਿਆਰ ਦੀ, ਪ੍ਰਭੂ ਦੀ ਅਸੀਸ ਦੀ, ਅਤੇ ਜ਼ਲਦੀ ਗਿਆਨ ਪ੍ਰਾਪਤੀ ਦੀ ਕਾਮਨਾ ਕਰਦੀ ਹਾਂ। ਆਮੇਨ। ਪ੍ਰਭੂ, ਤੁਹਾਡਾ ਧੰਨਵਾਦ, ਮੇਰੇ ਰਾਹੀਂ ਗਲ ਕਰਨ ਲਈ, ਤੁਹਾਡੇ ਨਾਲ ਇਸ ਤਰਾਂ ਗਲ ਕਰਨ ਲਈ ਮੈਨੂੰ ਇਜ਼ਾਜ਼ਤ ਦੇਣ ਲਈ, ਮੈਨੂੰ ਪ੍ਰੇਰਿਤ ਕਰਨ ਲਈ ਤੁਹਾਨੂੰ ਆਪਣੇ ਨੇਕ ਉਦੇਸ਼ ਬਾਰੇ ਯਾਦ ਦਿਲਾਉਣ ਲਈ।
ਕ੍ਰਿਪਾ ਕਰਕੇ ਯਾਦ ਰਖਣਾ: ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ, ਪ੍ਰਮਾਤਮਾ ਦੀ ਵਡਿਆਈ, ਪ੍ਰਮਾਤਮਾ ਦੀ ਪੂਜਾ, ਪ੍ਰਮਾਤਮਾ ਦਾ ਧੰਨਵਾਦ, ਸਾਰਾ ਸਮਾਂ। ਕਿਵੇ ਵੀ ਤੁਹਾਨੂੰ ਯਾਦ ਆਵੇ - ਇਕ ਮਿੰਟ, ਦੋ ਮਿੰਟ, ਇਕ ਸਕਿੰਟ - ਉਹ ਕਰਨਾ। ਤੇ ਸ਼ਾਇਦ ਤੁਹਾਡੀ ਹੋਰ ਮਦਦ ਕੀਤੀ ਜਾਵੇ ਉਹਦੇ ਨਾਲੌਂ ਵਧ ਜਿਸ ਦੀ ਤੁਸੀਂ ਕਦੇ ਵੀ ਕਲਪਨਾ ਕੀਤੀ ਹੋਵੇ। ਅਤੇ ਸ਼ਾਇਦ ਕੇਵਲ ਉਹੀ "ਹਥਿਆਰ" ਹੈ ਜੋ ਤੁਹਾਡੇ ਕੋਲ ਹੈ। ਜੇਕਰ ਤੁਹਾਡੇ ਕੋਲ ਬਿਲਕੁਲ ਕੋਈ ਸਤਿਗੁਰੂ ਨਾ ਹੋਵੇ, ਸ਼ਾਇਦ ਇਹ ਤੁਹਾਨੂੰ ਆਸ਼ੀਰਵਾਦ ਦੇਵੇ ਇਸ ਜਿੰਦਗੀ ਅਤੇ ਅਗਲੀ ਵਿਚ ਇਕ ਬਿਹਤਰ ਸਥਿਤੀ ਦੇਵੇਗਾ। ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ। ਮੈਨੂੰ ਅਜ਼ੇ ਜਿੰਦਾ ਰਹਿਣ ਦੇਣ ਲਈ ਤੁਹਾਡਾ ਧੰਨਵਾਦ।
ਮੇਰੀ ਰਖਿਆ ਕਰਨ ਲਈ ਪ੍ਰਮਾਤਮਾ ਦਾ ਧੰਨਵਾਦ। ਕ੍ਰਿਪਾ ਕਰਕੇ, ਪ੍ਰਮਾਤਮਾ ਦਾ ਮੇਰੇ ਲਈ ਵੀ ਧੰਨਵਾਦ ਕਰੋ। ਧੰਨਵਾਦ, ਸਾਰੇ ਸੰਤਾਂ ਅਤੇ ਸਾਧੂਆਂ ਦਾ, ਅਤੇ ਸਾਰੇ ਫਰਿਸ਼ਤਿਆਂ, ਦੇਵਤਿਆਂ ਦਾ, ਜਿਹੜੇ ਮੇਰੀ ਰਖਿਆ ਕਰਨ ਲਈ ਬਹੁਤ ਸਖਤ ਕੋਸ਼ਿਸ਼ ਕਰਦੇ ਹਨ, ਜਿਤਨੀ ਉਹ ਕਰ ਸਕਦੇ ਹਨ। ਅਤੇ ਤੁਹਾਡਾ ਧੰਨਵਾਦ, ਉਨਾਂ ਸਾਰਿਆਂ ਦਾ, ਜਿਹੜਾ ਵੀ ਇਸ ਗ੍ਰਹਿ ਉਤੇ ਮਾਨਵਤਾ ਅਤੇ ਅਤੇ ਸਾਰੇ ਜੀਵਾਂ ਦੀ ਰਖਿਆ ਕਰਦਾ ਹੈ, ਜਿਤਨਾ ਉਹ ਕਰ ਸਕਦੇ ਹਨ। ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਤੁਹਾਨੂੰ ਪਿਆਰ। ਤੁਹਾਨੂੰ ਸਾਰਿਆਂ ਨੂੰ ਪਿਆਰ।