ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ (ਬੁਧ) ਦੇ ਪੁਤਰ ਨੇ ਇਕ ਵਾਰ ਆਪਣੀਆਂ ਸਾਰੀਆਂ ਚੀਜ਼ਾਂ ਪੈਕ ਕੀਤੀਆਂ ਅਤੇ ਗੁਸਲਖਾਨੇ ਵਿਚ ਸੌਣ ਲਈ ਚਲਾ ਗਿਆ, ਕਿਉਂਕਿ ਉਸ ਨੂੰ ਆਪਣਾ ਕਮਰਾ ਕਿਸੇ ਨਵੇਂ ਭਿਕਸ਼ੂ ਨੂੰ ਦੇਣਾ ਪਿਆ ਜੋ ਆ ਰਿਹਾ ਸੀ ਜਾਂ ਕੋਈ ਬਜ਼ੁਰਗ ਭਿਕਸ਼ੂ ਜੋ ਆਇਆ, (ਹਾਂਜੀ।) ਜਿਸ ਦੇ ਕੋਲ ਕੋਈ ਕਮਰਾ ਨਹੀਂ ਸੀ। ਸੋ, ਬੁਧ ਦੇ ਕੋਲ ਕੋਈ ਮਨਪਸੰਦ ਭਿਕਸ਼ੂ ਨਹੀਂ ਸੀ, ਇਥੋਂ ਤਕ ਆਪਣਾ ਆਵਦਾ ਪੁਤਰ ਵੀ ਨਹੀਂ। (ਹਾਂਜੀ, ਹਾਂਜੀ।) ਪਰ ਬਾਅਦ ਵਿਚ ਚੰਗੇ ਅਨੁਸ਼ਾਸਨ ਅਤੇ ਸ਼ੁਧ ਸਿਖਿਆਵਾਂ ਦੇ ਕਾਰਨ, ਬਾਅਦ ਵਿਚ ਉਨਾਂ ਦਾ ਪੁਤਰ ਉਨਾਂ ਦੇ ਸਭ ਤੋਂ ਮੋਹਰੀ ਦਸਾਂ ਵਾਰਿਸਾਂ ਵਿਚੋਂ ਇਕ ਬਣ ਗਿਆ। (ਵਾਓ।) ਮੇਰੇ ਖਿਆਲ ਵਿਚ ਬੁਧ ਦੇ ਦਸਾਂ ਵਾਰਿਸਾਂ ਇਕ, ਬੁਧ ਦੇ ਨਿਰਵਾਣ ਤੋਂ ਬਾਅਦ।