ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸ਼ਾਕਾਹਾਰੀ ਹੋਣਾ, ਇਹ ਮਦਦ ਕਰਦਾ ਹੈ; ਇਹ ਸਾਡੀ ਆਕਰਮਣਸ਼ੀਲਾ. ਬੇਸਮਝੀ, ਅਤੇ ਸਾਡੀ ਅਗਿਆਨਤਾ ਨੂੰ ਘਟਾਉਂਦਾ ਹੈ, ਇਨ੍ਹਾਂ ਨਿਚਲੇ ਦਰਜੇ ਦੇ ਗੁਣਾਂ ਨੂੰ ਘਟਾਉਂਦਾ ਹੈ। ਫਿਰ ਇਹ ਸਨੇਹੀ ਗੁਣ ਆਏਗਾ। ਜਿੰਨਾ ਵੱਧ ਅਸੀਂ ਪਰਮਾਤਮਾਂ ਨਾਲ ਇਕਸੁਰ ਹੁੰਦੇ ਹਾਂ, ਅਤੇ ਜਿੰਨਾ ਵੱਧ ਸਮਾਂ ਅਸੀਂ ਸ਼ਾਕਾਹਾਰੀ ਹਾਂ, ਅਸੀਂ ਉਤਨੇ ਵਧੇਰੇ ਸੰਵੇਦਨਸ਼ੀਲ ਬਣਦੇ ਹਾਂ ਅਤੇ ਸੰਸਾਰ ਦੇ ਸਭ ਪ੍ਰਾਣੀਆਂ ਨਾਲ ਵਧੇਰੇ ਜੁੜੇ ਹੋਏ ਰਹਿੰਦੇ ਹਾਂ- ਕੇਵਲ ਬਸ ਜਾਨਵਰਾਂ ਨਾਲ ਹੀ ਨਹੀਂ, ਪਰ ਰੁੱਖਾਂ ਨਾਲ ਵੀ। ਮੈਂ ਤੁਹਾਨੂੰ ਕੁਝ ਸਮਾਂ ਪਹਿਲਾਂ ਦੱਸਿਆ ਸੀ ਕਿ ਰੁੱਖ ਵੀ ਮੈਨੂੰ ਰਿਪੋਰਟ ਦਿੰਦੇ ਹਨ ਅਤੇ ਮੈਨੂੰ ਦੱਸਦੇ ਹਨ ਕਿ ਮੇਰੇ ਲਈ ਕੋਈ ਖਤਰਾ ਹੈ। ਇੱਥੋਂ ਤੱਕ ਕਿ ਰੁੱਖ ਅਤੇ ਪੌਦੇ ਵੀ ਤੁਹਾਡੇ ਨਾਲ ਗੱਲ ਕਰਨਗੇ ਜਦੋਂ ਜ਼ਰੂਰੀ ਹੋਵੇ, ਅਤੇ ਫਿਰ ਤੁਸੀਂ ਉਨ੍ਹਾਂ ਦਾ ਪ੍ਰੇਮ ਮਹਿਸੂਸ ਕਰੋਗੇ ਅਤੇ ਤੁਸੀਂ ਉਨ੍ਹਾਂ ਦੀ ਸੁੰਦਰਤਾ ਦੀ ਵੀ ਵਧੇਰੇ ਕਦਰ ਕਰੋਗੇ, ਜਿਵੇਂ ਕਿ ਤੁਸੀਂ ਉਨ੍ਹਾਂ ਨੂੰ ਪਹਿਲਾਂ ਕਦੇ ਦੇਖਿਆ ਵੀ ਨਾ ਹੋਵੇ। ਅਚਾਨਕ ਹੀ ਤੁਸੀਂ ਮਹਿਸੂਸ ਕਰੋਂਗੇ ਕਿ ਰੁੱਖ ਕਿਤਨੇ ਸੁੰਦਰ ਹਨ, ਜਾਂ ਜਾਨਵਰ ਕਿਤਨੇ ਪਿਆਰੇ, ਪਿਆਰੇ ਹਨ।